ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਦਮੀ ਪੁਰਸਕਾਰ ਜੇਤੂ ਕਵੀ ਦਰਸ਼ਨ ਬੁੱਟਰ ਨਾਲ ਰੂਬਰੂ

06:06 AM Mar 27, 2025 IST
featuredImage featuredImage
ਕਵੀ ਦਰਸ਼ਨ ਬੁੱਟਰ ਦਾ ਸਨਮਾਨ ਕਰਦੇ ਹੋਏ ਐੱਸਐੱਸ ਸੰਘਾ ਤੇ ਹੋਰ।

ਇਕਬਾਲ ਸਿੰਘ ਸ਼ਾਂਤ
ਲੰਬੀ, 26 ਮਾਰਚ
ਦਸਮੇਸ਼ ਗਰਲਜ਼ ਕਾਲਜ ਬਾਦਲ ’ਚ ਭਾਰਤੀ ਸਾਹਿਤ ਅਕਾਦਮੀ ਐਵਾਰਡੀ ਕਵੀ ਦਰਸ਼ਨ ਬੁੱਟਰ ਦਾ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਰਸ਼ਨ ਬੁੱਟਰ ਨੇ ਆਪਣੇ ਬਚਪਨ ਦੀਆਂ ਔਕੜਾਂ ਨਾਲ ਜੂਝਦੇ ਜੀਵਨ ਵਿੱਚ ਅਗਾਂਹ ਵਧਣ ਅਤੇ ਕਾਵਿ ਸਫਰ ਨੂੰ ਨਿਰੰਤਰ ਜਾਰੀ ਰੱਖਣ ਬਾਰੇ ਚਾਣਨਾ ਪਾਇਆ। ਉਨ੍ਹਾਂ ਦੱਸਿਆ ਕਿ ਉਹ ਭਾਵੇਂ ਬੈਂਕ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਪਰ ਉਨ੍ਹਾਂ ਦੀ ਪਛਾਣ ਕਵਿਤਾ ਦੀ ਕਲਾ ਕਰ ਕੇ ਹੈ। ਸ੍ਰੀ ਬੁੱਟਰ ਨੇ ਵਿਦਿਆਰਥਣਾਂ ਨੂੰ ਜੀਵਨ ਵਿੱਚ ਕਿਸੇ ਇੱਕ ਕਲਾ ਤੇ ਸੁਹਜ ਨੂੰ ਅਪਣਾਉਣ ਲਈ ਪ੍ਰੇਰਿਆ। ਉਨ੍ਹਾਂ ਤਰੰਨੁਮ ’ਚ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਕੀਲਿਆ। ਵਿਦਿਆਰਥਨਾਂ ਨੇ ਉਨ੍ਹਾਂ ਤੋਂ ਕਲਾ, ਸਾਹਿਤ, ਨਿੱਜ ਬਾਰੇ, ਕਾਵਿਕ ਸੰਵੇਦਨਾ ਬਾਰੇ ਸਵਾਲ ਵੀ ਪੁੱਛੇ ਜਿਨ੍ਹਾਂ ਦੇ ਬੁੱਟਰ ਹੁਰਾਂ ਅਪਣੱਤ ਨਾਲ ਉਤਰ ਦਿੱਤੇ। ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਨੇ ਦਰਸ਼ਨ ਬੁੱਟਰ ਦੇ ਸਵਾਗਤ ਕਰਦਿਆਂ ਉਨ੍ਹਾਂ ਦੇ 51 ਦੇ ਕਰੀਬ ਐਵਾਰਡਾਂ ਤੇ 1984 ਤੋਂ ਨਿਰੰਤਰ ਕਾਵਿ ਸਾਧਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦਰਸ਼ਨ ਬੁੱਟਰ ਲੰਬੀ ਘਾਲਣਾ ਘਾਲਣ ਵਾਲੇ ਕਵੀ ਹਨ। ਉਨ੍ਹਾਂ ਦੇ ‘ਮਹਾਂ ਕੰਬਣੀ’ ਕਾਵਿ ਪੁਸਤਕ ਨੂੰ 2012 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ।
ਦਸਮੇਸ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਵਨੀਤਾ ਅਤੇ ਉਪ ਪ੍ਰਿੰਸੀਪਲ ਇੰਦਰਾ ਪਹੂਜਾ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸ੍ਰੀ ਬੁੱਟਰ ਦੇ ਹੁਣ ਤੱਕ ਕਾਵਿ ਸੰਗ੍ਰਹਿ ਔੜ ਦੇ ਬੱਦਲ, ਸਲਾਬੀ ਹਵਾ, ਸ਼ਬਦ ਸਹਿਰ ਤੇ ਰੇਤ, ਖੜਾਵਾਂ, ਦਰਦ ਮਜੀਠੀ, ਮਹਾ ਕੰਬਣੀ, ਆਟੇ ਦੇ ਦੀਵੇ, ਅੱਕਾਂ ਦੀ ਕਵਿਤਾ, ਗੰਠੜੀ ਪ੍ਰਕਾਸ਼ਿਤ ਹੋਏ ਹਨ। ਰੂਬਰੂ ਪ੍ਰੋਗਰਾਮ ਸਮੂਹ ਕਾਲਜ ਤੇ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਨਾਲ ਸੁਣਿਆ। ਅੰਤ ਵਿੱਚ ਦਰਸ਼ਨ ਬੁੱਟਰ ਅਤੇ ਉਨ੍ਹਾਂ ਦੇ ਨਾਲ ਆਏ ਕਵੀ ਯੁਵਾ ਕਵੀ ਸੁਰਿੰਦਰਜੀਤ ਦਾ ਸਨਮਾਨ ਕੀਤਾ ਗਿਆ।

Advertisement

 

Advertisement
Advertisement