ਸਾਰਗ ਸਮਾਰਟ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ
ਸੰਜੀਵ ਬੱਬੀ
ਚਮਕੌਰ ਸਾਹਿਬ, 31 ਮਾਰਚ
ਸਾਰਗ ਸਮਾਰਟ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਡਾ. ਜਗਤਾਰ ਸਿੰਘ ਧੀਮਾਨ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਪਹੁੰਚੇ, ਜਦੋਂ ਕਿ ਵਿਸ਼ੇਸ਼ ਮਹਿਮਾਨ ਡਾ. ਵਿਪਨ ਸ਼ਰਮਾ ਸਕੱਤਰ ਆਲ ਇੰਡੀਆ ਮੀਡੀਆ ਫੈਡਰੇਸ਼ਨ , ਸੰਦੀਪ ਸਿੰਘ ਜੁਆਇੰਟ ਸਕੱਤਰ ਆਲ ਇੰਡੀਆ ਮੀਡੀਆ ਫੈਡਰੇਸ਼ਨ , ਧਰਮਜੀਤ ਸਿੰਘ ਘਟੌੜਾ ਜਰਨਲ ਸਕੱਤਰ ਵਰਲਡ ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ ਯੂ.ਕੇ , ਡਾ ਰਾਜਪਾਲ ਸਿੰਘ ਚੌਧਰੀ ਕੈਸ਼ੀਅਰ ਸਾਰਗ ਐਜੂਕੇਸ਼ਨਲ ਸੁਸਾਇਟੀ ਅਤੇ ਅਮਰਜੀਤ ਸਿੰਘ ਕਲਸੀ ਪ੍ਰਧਾਨ ਸਾਰਗ ਐਜੂਕੇਸ਼ਨਲ ਸੁਸਾਇਟੀ ਨੇ ਸ਼ਿਰਕਤ ਕੀਤੀ। ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਅਤੇ ਖੇਡਾਂ ਵਿੱਚ ਵੀ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਜਿੰਦਰ ਕੌਰ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਾਰਗ ਪ੍ਰਿੰਸ ਅਤੇ ਪ੍ਰਿੰਸਿਜ਼ ਦੀ ਘੋਸ਼ਣਾ ਡਾਕਟਰ ਵਿਪਨ ਸ਼ਰਮਾ ਨੇ ਕੀਤੀ। ਸਾਰਗ ਪ੍ਰਿੰਸ ਵੀਰ ਪ੍ਰਤਾਪ ਰਾਣਾ ਅਤੇ ਸਾਰਗ ਪ੍ਰਿੰਸੀਜ ਮਨਰੀਤ ਕੌਰ ਨੂੰ ਅਵਾਰਡ ਦੇ ਕੇ ਨਿਵਾਜਿਆ ਗਿਆ। ਡਾ. ਜਗਤਾਰ ਸਿੰਘ ਧੀਮਾਨ ਨੇ ਸਕੂਲ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁੱਚਾ ਸਿੰਘ, ਬਲਵਿੰਦਰ ਕੌਰ, ਪੂਜਾ ਰਾਣੀ, ਕਿਰਨਜੀਤ ਕੌਰ, ਗਗਨਦੀਪ ਸਿੰਘ ਆਦਿ ਹਾਜਰ ਸਨ ।