ਸਰਕਾਰੀ ਪ੍ਰਾਇਮਰੀ ਸਕੂਲ ਨਿਜਾਮਪੁਰ ਨੇ ਨਤੀਜਾ ਐਲਾਨਿਆ
ਦੇਵੀਗੜ੍ਹ, 30 ਮਾਰਚ
ਸਰਕਾਰੀ ਪ੍ਰਾਇਮਰੀ ਸਕੂਲ ਨਿਜਾਮਪੁਰ ਵਿੱਚ ਅੱਜ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਜਿਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ। ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਰਪੰਚ ਗੁਰਜੀਤ ਸਿੰਘ ਨਿਜਾਮਪੁਰ ਨੇ ਸਕੂਲ ਦਾ ਨਤੀਜਾ ਵਧੀਆ ਆਉਣ ’ਤੇ ਸਟਾਫ ਦੀ ਸ਼ਲਾਘਾ ਕੀਤੀ। ਸਕੂਲ ਇੰਚਾਰਜ ਅਵਨੀਸ਼ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੋ ਫੀਸਦੀ ਰਿਹਾ। ਸਕੂਲ ਦੇ ਸਾਰੇ ਬੱਚੇ ਪਹਿਲੇ ਦਰਜੇ ਵਿੱਚ ਪਾਸ ਹੋਏ। ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਪ੍ਰਾਪਤੀਆਂ ਨੂੰ ਜਾਰੀ ਰੱਖਦੇ ਹੋਏ ਸਕੂਲ ਸਟਾਫ਼ ਵਲੋਂ ਸਖ਼ਤ ਮਿਹਨਤ ਕਰਵਾਈ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਸਕੂਲ ਨੂੰ ਪੱਖੇ ਅਤੇ ਇੱਕ ਇੰਨਵਰਟਰ ਦਿੱਤਾ ਗਿਆ। ਇਸ ਮੌਕੇ ਨੌਜਵਾਨ ਸਰਪੰਚ ਗੁਰਜੀਤ ਸਿੰਘ, ਸੰਤੋਖ ਸਿੰਘ, ਸਕੂਲ ਇੰਚਾਰਜ ਅਵਨੀਸ਼ ਕੌਰ, ਮਨਦੀਪ ਸਿੰਘ, ਹਰਪ੍ਰੀਤ ਸਿੰਘ, ਸ਼ਾਂਤੀ ਦੇਵੀ, ਕਰਮ ਸਿੰਘ, ਅਕਵੀਰ ਕੌਰ, ਗੁਰਦੀਪ ਸਿੰਘ ਸਾਰੇ ਪੰਚ, ਗੁਰਚਰਨ ਸਿੰਘ, ਜੈ ਸਿੰਘ, ਸੀਤਾ ਸਿੰਘ, ਬਲਜੀਤ ਕੌਰ, ਹਰਿੰਦਰ ਸਿੰਘ, ਅਲੀ ਖਾਨ, ਅਲੀ ਹਸਨ, ਮੱਘਰ ਸਿੰਘ, ਸੁਰਜੀਤ ਸਿੰਘ ਚੇਅਰਮੈਨ, ਤੇਜ਼ੀ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।