ਸਟੰਟ ਕਰਦਿਆਂ ਗੱਡੀ ਸਣੇ ਨਹਿਰ ’ਚ ਡਿੱਗੇ ਨੌਜਵਾਨ
06:13 AM Apr 02, 2025 IST
ਪੱਤਰ ਪ੍ਰੇਰਕਸਮਾਣਾ, 1 ਅਪਰੈਲ
Advertisement
ਇਥੇ ਸਮਾਣਾ-ਪਟਿਆਲਾ ਸੜਕ ’ਤੇ ਭਾਖੜਾ ਪੁਲ ਨੇੜੇ ਸਟੰਟ ਕਰਦਿਆਂ ਦੋ ਨੌਜਵਾਨ ਬਲੈਰੋ ਗੱਡੀ ਸਣੇ ਭਾਖੜਾ ਨਹਿਰ ਵਿੱਚ ਡਿੱਗ ਗਏ। ਉਨ੍ਹਾਂ ਨੂੰ ਰਾਹਗੀਰਾਂ ਨੇ ਬਾਹਰ ਕੱਢ ਲਿਆ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਬਲੈਰੋ ਗੱਡੀ ਨੂੰ ਕਰੇਨ ਨਾਲ ਬਾਹਰ ਕਢਵਾਇਆ। ਰਾਹਗੀਰਾਂ ਨੇ ਦੱਸਿਆ ਕਿ ਬਲੈਰੋ ਗੱਡੀ ’ਚ ਸਵਾਰ ਪ੍ਰਭ ਸਿੰਘ ਅਤੇ ਸਤਨਾਮ ਸਿੰਘ ਵਾਸੀ ਪਿੰਡ ਫਤਿਹਮਾਜਰੀ ਤੇਜ ਰਫ਼ਤਾਰ ਨਾਲ ਪਟਿਆਲਾ ਵੱਲੋਂ ਸਮਾਣਾ ਆ ਰਹੇ ਸਨ ਕਿ ਭਾਖੜਾ ਪੁਲ ਦੇ ਨੇੜੇ ਸਟੰਟ ਕਰਦਿਆਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਭਾਖੜਾ ਨਹਿਰ ’ਚ ਜਾ ਡਿੱਗੀ। ਬਲੈਰੋ ’ਚ ਸਵਾਰ ਦੋਵੇਂ ਨੌਜਵਾਨਾਂ ਵੱਲੋਂ ਰੌਲਾ ਪਾਉਣ ’ਤੇ ਰਾਹਗੀਰਾਂ ਨੇ ਨਹਿਰ ’ਚ ਛਾਲਾਂ ਮਾਰ ਕੇ ਦੋਵਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਵੱਲੋਂ ਭਾਖੜਾ ਨਹਿਰ ਦੀ ਮੁੰਰਮਤ ਦਾ ਕੰਮ ਚੱਲਣ ਕਾਰਨ ਪਾਣੀ ਦਾ ਵਹਾਅ ਕਾਫੀ ਘੱਟ ਕੀਤਾ ਹੋਇਆ ਹੈ।
Advertisement
Advertisement