ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਮਿਲੀ
05:44 AM Apr 06, 2025 IST
ਪੱਤਰ ਪ੍ਰੇਰਕ
ਪਾਤੜਾਂ, 5 ਅਪਰੈਲ
ਦੋ ਦਿਨਾਂ ਤੋਂ ਲਾਪਤਾ ਨਰੈਣ ਕੁਮਾਰ ਕਾਲਾ ਦੀ ਲਾਸ਼ ਖਨੌਰੀ ਨੇੜਿਓ ਭਾਖੜਾ ਨਹਿਰ ਵਿੱਚੋਂ ਮਿਲੀ। ਸ਼ਹਿਰੀ ਪੁਲੀਸ ਚੌਂਕੀ ਪਾਤੜਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸਮਾਣਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਸ਼ਹਿਰੀ ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਕੋਲ ਵੀਰਵਾਰ ਨੂੰ ਨਰੈਣ ਕੁਮਾਰ ਕਾਲਾ ਵਾਸੀ ਟਿੱਬਾ ਬਸਤੀ ਪਾਤੜਾਂ ਦੇ ਵਾਰਸਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਨਰੈਣ ਕੁਮਾਰ ਉਰਫ ਕਾਲਾ ਅਚਾਨਕ ਘਰ ਤੋਂ ਲਾਪਤਾ ਹੋ ਗਿਆ ਹੈ। ਅੱਜ ਉਸ ਦੀ ਲਾਸ਼ ਖਨੌਰੀ ਨੇੜੇ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ ਹੈ। ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਕੱਢਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਗਈ।
Advertisement
Advertisement