ਹਸਪਤਾਲ ਦੇ ਕਰਮਚਾਰੀਆਂ ਦੀ ਬਦਲੀ ਦਾ ਵਿਰੋਧ
05:53 AM Apr 06, 2025 IST
ਪਟਿਆਲਾ: ਫੋਰਥ ਕਲਾਸ ਮੁਲਾਜ਼ਮ ਯੂਨੀਅਨ ਦੀ ਰਾਜਿੰਦਰਾ ਹਸਪਤਾਲ ਇਕਾਈ ਦੀ ਹੰਗਾਮੀ ਮੀਟਿੰਗ ਹੋਈ। ਇਸ ਦੌਰਾਨ ਚੌਥਾ ਦਰਜਾ ਕਰਮਚਾਰੀਆਂ ਦੀਆਂ ਕੀਤੀਆ ਜਾ ਰਹੀਆਂ ਬਦਲੀਆਂ ਦਾ ਨੋਟਿਸ ਲੈਂਦਿਆਂ ਅਜਿਹੀ ਪ੍ਰਕਿਰਿਆ ਬੰਦ ਕਰਨ ’ਤੇ ਜ਼ੋਰ ਦਿਤਾ। ਬੁਲਾਰਿਆਂ ਨੇ ਕਿਹਾ ਕਿ ਜੇਕਰ ਇਹ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਮੁਲਾਜ਼ਮ ਜਥੇਬੰਦੀ ਮਜਬੂਰ ਹੋ ਕੇ ਸੰਘਰਸ਼ ਦਾ ਰਹਿ ਅਖਤਿਆਰ ਕਰੇਗੀ। ਮੀਟਿੰਗ ਵਿੱਚ ਪ੍ਰਧਾਨ ਰਾਜੇਸ਼ ਕੁਮਾਰ ਗੋਲੂ, ਚੇਅਰਮੈਨ ਰਾਮ ਕ੍ਰਿਸ਼ਨ, ਮੀਤ ਪ੍ਰਧਾਨ ਅਜੇ ਕੁਮਾਰ ਸੀਪਾ, ਸ਼ੰਕਰ, ਸਤਨਾਮ ਸਿੰਘ ਘੁੰਮਣ, ਸਕੱਤਰ ਮਹਿੰਦਰ ਸਿੰਘ ਸਿੱਧੂ, ਕੈਸ਼ੀਅਰ ਪ੍ਰੇਮੀ ਅਨਿਲ ਕੁਮਾਰ, ਗੀਤਾ ਅਤੇ ਊਸ਼ਾ ਹਾਜ਼ਰ ਸਨ। ਇਸ ਮੌਕੇ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। -ਖੇਤਰੀ ਪ੍ਰਤੀਨਿਧ
Advertisement
Advertisement