ਆਈ ਫੋਨ ਦੇ ਲਾਲਚ ’ਚ ਦੋਸਤ ਦਾ ਕਤਲ
ਪਟਿਆਲਾ, 1 ਅਪਰੈਲ
ਇਥੇ ਇਕ ਦੋਸਤ ਨੇ ਆਈ ਫੋਨ ਦੇ ਲਾਲਚ ’ਚ ਆਪਣੇ ਹੀ ਦੋਸਤ ਦਾ ਕਤਲ ਕਰ ਦਿਤਾ। ਜੀਆਰਪੀ ਦੇ ਥਾਣਾ ਪਟਿਆਲਾ ਦੇ ਐੱਸਐੱਚਓ ਜਸਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮ੍ਰਿਤਕ ਨਵਜੋਤ ਸਿੰਘ (17) ਪੁੱਤਰ ਹਰਜਿੰਦਰ ਸਿੰਘ ਵਾਸੀ ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਦਾ ਰਹਿਣ ਵਾਲਾ ਸੀ। ਉਹ 24 ਮਾਰਚ ਨੂੰ ਆਪਣੇ ਦੋਸਤਾਂ ਨਾਲ ਜਨਮ ਦਿਨ ਮਨਾਉਣ ਮਰਗੋਂ 25 ਮਾਰਚ ਨੂੰ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਦੋਸਤਾਂ ਨਾਲ ਹਰਿਦੁਆਰ ਘੁੰਮਣ ਜਾ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੇ ਇਹ ਕਤਲ ਸਿਰਫ਼ ਆਈ ਫੋਨ-11 ਵਾਸਤੇ ਕੀਤਾ ਹੈ। ਮੁਲਜ਼ਮ ਨੇ ਚਾਕੂ ਨਾਲ ਆਪਣੇ ਦੋਸ ਦੀ ਹੱਤਿਆ ਕਰਨ ਮਗਰੋਂ ਆਪਣੇ 14 ਸਾਲਾ ਸਾਂਝੇ ਦੋਸਤ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਲਾਸ਼ ਰਾਜਪੁਰਾ ਨੇੜੇ ਰੇਲਵੇ ਟਰੈਕ ’ਤੇ ਰੱਖ ਦਿੱਤੀ ਸੀ, ਜਿਥੇ ਲਾਸ਼ ਦੇ ਦੋ ਟੋਟੇ ਹੋ ਗਏ ਸਨ। ਪੇਟ ’ਚ ਚਾਕੂ ਵੱਜੇ ਹੋਣ ਦੀ ਗੱਲ ਸਾਹਮਣੇ ਆਉਣ ’ਤੇ ਰੇਲਵੇ ਪੁਲੀਸ ਨੇ ਜਾਂਚਕਰਦਿਆਂ ਉਸ ਦੇ ਕਾਤਲ ਵਜੋਂ ਮ੍ਰਿਤਕ ਦੇ ਹੀ 16 ਸਾਲਾ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।