ਸੜਕ ਹਾਦਸੇ ’ਚ ਪਿਕਅੱਪ ਚਾਲਕ ਦੀ ਮੌਤ
ਪੱਤਰ ਪ੍ਰੇਰਕ
ਸਮਾਣਾ, 22 ਅਪਰੈਲ
ਇਥੇ ਨਗਰ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੇੜੇ ਬੀਤੀ ਰਾਤ ਆਵਾਰਾ ਪਸ਼ੂ ਦੇ ਅਚਾਨਕ ਅੱਗੇ ਆ ਜਾਣ ਨਾਲ ਬੇਕਾਬੂ ਹੋਈ ਪਿਕਅਪ ਗੱਡੀ ਚੌਕ ਦੇ ਗਾਡਰ ਨਾਲ ਟਕਰਾ ਗਈ। ਇਸ ਹਾਦਸੇ ’ਚ ਪਿਕਅਪ ਚਾਲਕ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਂਚ ਅਧਿਕਾਰੀ ਸਿਟੀ ਪੁਲੀਸ ਦੋ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ (35) ਨਿਵਾਸੀ ਪਿੰਡ ਧਾਰਫੁੱਲ ਟੋਹਾਣਾ (ਹਰਿਆਣਾ) ਦੇ ਭਰਾ ਜਗਰਾਜ ਸਿੰਘ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਭਰਾ ਪਿਕਅਪ ਗੱਡੀ ’ਚ ਤਰਬੂਜ਼ ਭਰ ਕੇ ਪਿੰਡ ਤੋਂ ਪਟਿਆਲਾ ਵੱਲ ਜਾ ਰਿਹਾ ਸੀ ਕਿ ਅੱਧੀ ਰਾਤ ਉਪਰਾਂਤ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਨੇੜੇ ਕਿਸੇ ਆਵਾਰਾ ਪਸ਼ੂ ਦੇ ਅੱਗੇ ਆ ਜਾਣ ਨਾਲ ਬੇਕਾਬੂ ਹੋ ਕੇ ਗੱਡੀ ਚੌਕ ਦੇ ਆਲੇ ਦੁਆਲੇ ਲੱਗੇ ਗਾਡਰ ਨਾਲ ਟਕਰਾ ਗਈ। ਹਾਦਸੇ ’ਚ ਪਿਕਅਪ ਚਾਲਕ ਕੁਲਦੀਪ ਸਿੰਘ ਦੀ ਮੌਤ ਹੋ ਗਈ। ਪੁਲੀਸ ਨੇ ਬੀਐੱਨਐੱਸ ਦੀ ਧਾਰਾ 194 ਤਹਿਤ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।