ਨਸ਼ੀਲੇ ਪਦਾਰਥਾਂ ਸਣੇ ਦੋ ਔਰਤਾਂ ਕਾਬੂ
05:51 AM Apr 29, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 28 ਅਪਰੈਲ
ਰੇਲਵੇ ਪੁਲੀਸ ਨੇ ਯਾਤਰੀਆਂ ਦੀ ਚੈਕਿੰਗ ਦੌਰਾਨ ਇਕ ਮਹਿਲਾ ਕੋਲੋਂ 1 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਉਪ ਕਪਤਾਨ ਜਗਮੋਹਨ ਸਿੰਘ ਸੋਹੀ ਨੇ ਦੱਸਿਆ ਕਿ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਆਈਜੀ ਰੇਲਵੇ ਅਮਰਪ੍ਰੀਤ ਸਿੰਘ ਘੁੰਮਣ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸੀਆਈਏ-2, ਜੀਆਰਪੀ ਪੰਜਾਬ ਦੀ ਟੀਮ ਵੱਲੋਂ ਲਗਾਤਾਰ ਰੇਲ ਗੱਡੀਆਂ ਅਤੇ ਮੁਸਾਫ਼ਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਰੇਲਵੇ ਸਟੇਸ਼ਨ ਰਾਜਪੁਰਾ ’ਤੇ ਚੰਪਾ ਦੇਵੀ ਉਰਫ਼ ਚੰਪਾ ਪਤਨੀ ਅਨੋਖੇ ਲਾਲ ਵਾਸੀ ਪਿੰਡ ਕਮਾਲਪੁਰ (ਯੂਪੀ) ਪਾਸੋਂ 1 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ।
Advertisement
ਲਹਿਰਾਗਾਗਾ (ਪੱਤਰ ਪ੍ਰੇਰਕ): ਧਰਮਗੜ੍ਹ ਪੁਲੀਸ ਨੇ ਇੱਕ ਔਰਤ ਨੂੰ 50 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਚਓ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਦੀ ਪਛਾਣ ਸੁਖਵਿੰਦਰ ਕੌਰ ਵਾਸੀ ਹੰਬਲਵਾਸ ਵਜੋਂ ਹੋਈ ਹੈ।
Advertisement