ਸਕਾਲਰਜ਼ ਪਬਲਿਕ ਸਕੂਲ ਵਿੱਚ ਤਾਇਕਵਾਂਡੋ ਚੈਂਪੀਅਨਸ਼ਿਪ
ਰਾਜਪੁਰਾ, 29 ਅਪਰੈਲ
ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਵਿੱਚ ਕੱਲ੍ਹ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ (ਜਲੰਧਰ) ਦੀ ਅਗਵਾਈ ਹੇਠ ਪਹਿਲੀ ਅੰਤਰ-ਸਕੂਲ ਤਾਇਕਵਾਂਡੋ ਚੈਂਪੀਅਨਸ਼ਿਪ-2025 ਕਰਵਾਈ ਗਈ। ਚੈਂਪੀਅਨਸ਼ਿਪ ਵਿਚ ਰਾਜਪੁਰਾ, ਸਮਾਣਾ, ਪਟਿਆਲਾ, ਪਾਤੜਾਂ ਅਤੇ ਨਾਭਾ ਤੋਂ ਲਗਪਗ 320 ਤੋਂ ਜ਼ਿਆਦਾ ਖਿਡਾਰੀਆਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦਾ ਆਰੰਭ ਸਕੂਲ ਦੇ ਚੇਅਰਮੈਨ ਤਰਸੇਮ ਲਾਲ ਜੋਸ਼ੀ, ਰਾਜ ਕੁਮਾਰ ਕਾਰਜਕਾਰੀ ਮੈਂਬਰ ਤੇ ਸਕੱਤਰ ਉੱਤਰ ਪ੍ਰਦੇਸ਼ ਤਾਇਕਵਾਂਡੋ ਐਸੋਸੀਏਸ਼ਨ, ਰਾਜ ਕੁਮਾਰ ਕਾਰਜਕਾਰੀ ਮੈਂਬਰ ਟੀਐਫਆਈ, ਸ਼ਿਵ ਪ੍ਰਕਾਸ਼ ਸ਼ੁਕਲਾ ਸਕੱਤਰ ਪੰਜਾਬ ਤਾਇਕਵਾਂਡੋ ਐਸੋਸੀਏਸ਼ਨ, ਸ਼ਿਵ ਕੁਮਾਰ ਹੈੱਡ ਕੋਚ ਪੰਜਾਬ ਪੁਲੀਸ ਅਤੇ ਅੰਤਰਰਾਸ਼ਟਰੀ ਖਿਡਾਰੀ ਕੋਨਿਕਾ ਸ਼ਰਮਾ ਨੇ ਦੀਪ ਜਗਾ ਕੇ ਕੀਤਾ। ਚੈਂਪੀਅਨਸ਼ਿਪ ਵਿਚ ਸਕਾਲਰਜ਼ ਪਬਲਿਕ ਸਕੂਲ ਦੇ ਕਵਿਸ਼ ਨੇ ਚੈਲੰਜ ਕੱਪ ਆਫ਼ ਕਰੈਡਿਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੀਨੀਅਰ ਗਰੁੱਪ ਵਿਚ ਹੈਲਥ ਹੈਵਨ ਸਪੋਰਟਸ ਵੈੱਲਫੇਅਰ ਇੰਸਟੀਚਿਊਟ ਤੋਂ ਪੰਕੁਸ਼ ਸ਼ਰਮਾ ਨੇ ਜੀਤ ਹਾਸਲ ਕੀਤੀ। ਜੇਤੂ ਖਿਡਾਰੀਆਂ ਨੂੰ ਆਏ ਹੋਏ ਮਹਿਮਾਨਾਂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਮੇਘ ਚੰਦ ਸ਼ੇਰ ਮਾਜਰਾ, ਹਰਪ੍ਰੀਤ ਸਿੰਘ, ਨਿਖਲ ਹੰਸ, ਬਿਲਾਲ ਖ਼ਾਨ, ਮੋਸਿਨ ਖ਼ਾਨ, ਮੁਖਤਾਰ ਅਹਿਮਦ ਤੇ ਰਾਜੇਸ਼ ਕੁਮਾਰ ਆਦਿ ਨੇ ਸ਼ਿਰਕਤ ਕੀਤੀ। ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਨੇ ਹਮੇਸ਼ਾ ਹੀ ਖੇਡ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ।