ਸਟੂਡੈਂਟਸ ਐਕਟੀਵਿਟੀ ਕਲੱਬ ਵੱਲੋਂ ਮਨੋਰੰਜਕ ਖੇਡਾਂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਮਾਰਚ
ਟੈਰੀ ਕਾਲਜ ਵਿੱਚ ਸਟੂਡੈਂਟਸ ਐਕਟੀਵਿਟੀ ਕਲੱਬ ਵੱਲੋਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਟੀਮ ਵਰਕ ਤੇ ਮੁਕਾਬਲਿਆਂ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਨ੍ਹਾਂ ਮੁਕਾਬਲਿਆਂ ਵਿੱਚ ਟ੍ਰੇਜਰ ਹੰਟ, ਸਪੂਨ ਰੇਸ, ਸੈਕ ਰੇਸ, ਟਗ ਆਫ ਵਾਰ ਵਰਗੀਆਂਂ ਦਿਲਚਸਪ ਤੇ ਚੁਣੌਤੀਪੂਰਨ ਖੇਡ ਮੁਕਾਬਲੇ ਕਰਵਾਏ ਗਏ। ਹਰੇਕ ਖੇਡ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੇ ਸਬਰ, ਬੁੱਧੀ, ਸਰੀਰਕ ਯੋਗਤਾ ਤੇ ਟੀਮ ਵਰਕ ਦੀ ਪਰਖ ਕੀਤੀ। ਇਸ ਦੌਰਾਨ ਦਰਸ਼ਕਾਂ ਨੇ ਵੀ ਖੇਡਾਂ ਦਾ ਆਨੰਦ ਮਾਣਿਆ। ਮੁਕਾਬਲਿਆਂ ਦੇ ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਨਿਰਨਾਇਕ ਮੰਡਲ ਨੇ ਭਾਗੀਦਾਰਾਂ ਦੀ ਖੇਡ ਭਾਵਨਾ, ਰਣਨੀਤਕ ਸੋਚ ਤੇ ਟੀਮ ਵਰਕ ਦੀ ਸ਼ਲਾਘਾ ਕੀਤੀ। ਫੈਕਲਟੀ ਲਈ ਸੰਗੀਤਕ ਚੇਅਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਾਰੇ ਫੈਕਲਟੀ ਮੈਂਬਰਾ ਨੇ ਹਿੱਸਾ ਲਿਆ। ਕਾਲਜ ਦੇ ਵਾਈਸ ਚੇਅਰਮੈਨ ਡਾ. ਵੀਰੇਂਦਰ ਗੋਇਲ ਤੇ ਮੁੱਖ ਕਾਰਜਕਾਰੀ ਨਿਰਦੇਸ਼ਕ ਆਰਕੀਟੈਕਟ ਮੈਡਮ ਗਰਿਮਾ ਗੋਇਲਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਿਆ।