ਸਕੂਲ ਲਈ ਅਲਮਾਰੀ ਤੇ ਕਿਤਾਬਾਂ ਭੇਟ
05:56 AM Apr 18, 2025 IST
ਸੰਦੌੜ: ਸਰਕਾਰੀ ਪ੍ਰਾਇਮਰੀ ਸਕੂਲ ਸੰਦੌੜ ’ਚ ਸੇਵਾਵਾਂ ਨਿਭਾਉਣ ਵਾਲੇ ਡਾ. ਹਰਭਜਨ ਸਿੰਘ ਦੇ ਪਰਿਵਾਰ ਦਾ ਅੱਜ ਸਕੂਲ ਵਿਚ ਭਰਵਾਂ ਸਵਾਗਤ ਕੀਤਾ ਗਿਆ। ਆਸਟਰੇਲੀਆ ਰਹਿੰਦੇ ਹਰਭਜਨ ਸਿੰਘ ਕਹਿਲ ਦੇ ਪੁੱਤਰ ਹਰਚਰਨ ਸਿੰਘ ਕਹਿਲ ਅਤੇ ਉਨ੍ਹਾਂ ਦੀ ਨੂੰਹ ਪਰਮਦੀਪ ਕੌਰ ਕਹਿਲ ਨੇ ਸਕੂਲ ਦੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਸਕੂਲ ਦੇ ਵਿਕਾਸ ਲਈ 30 ਹਜ਼ਾਰ ਰੁਪਏ, ਇੱਕ ਅਲਮਾਰੀ ਅਤੇ ਲਾਇਬਰੇਰੀ ਲਈ ਨਵੀਆਂ ਕਿਤਾਬਾਂ ਵੀ ਭੇਟ ਕੀਤੀਆਂ। ਉਨ੍ਹਾਂ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਦਲਵੀਰ ਸਿੰਘ, ਸਟਾਫ਼ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੰਦੌੜ ਦੇ ਸਟਾਫ਼ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement