ਸਕੂਲ ਦਾ ਨਤੀਜਾ ਸੌ ਫ਼ੀਸਦ ਰਿਹਾ
06:22 AM Apr 08, 2025 IST
ਕੁਰਾਲੀ: ਖਿਜ਼ਰਬਾਦ ਦੇ ਵਿਸ਼ਵਕਰਮਾ ਆਦਰਸ਼ ਵਿਦਿਆਲਿਆ ਦਾ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਸਕੂਲ ਪ੍ਰਬੰਧਕ ਹਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜਸ਼ਨਦੀਪ ਸੈਣੀ ਨੇ 97.1 ਫ਼ੀਸਦ ਅੰਕਾਂ ਨਾਲ ਪਹਿਲਾ, ਹਰਮਨਪ੍ਰੀਤ ਕੌਰ (96.3 ਫੀਸਦ) ਨੇ ਦੂਜਾ, ਤਾਨੀਆ ਸ਼ਰਮਾ ਤੇ ਮਨਜੋਤ ਸਿੰਘ ਨੇ 95.1 ਫ਼ੀਸਦ ਅੰਕਾਂ ਨਾਲ ਤੀਜਾ ਤੇ ਜਸਕਰਨ ਸਿੰਘ ਸੈਣੀ ਨੇ 95 ਫੀਸਦ ਅੰਕਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement