ਆਯੁਰਵੇਦ ’ਚ ਖੁਰਾਕ ਦੀ ਮਹੱਤਤਾ ’ਤੇ ਸੈਮੀਨਾਰ
ਮੰਡੀ ਗੋਬਿੰਦਗੜ੍ਹ, 27 ਅਪਰੈਲ
ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵੱਲੋਂ ‘ਆਹਾਰ ਦ੍ਰਵਯ-ਉਨ੍ਹਾਂ ਦੀ ਖੁਰਾਕ ਦੀ ਮਹੱਤਤਾ ’ਤੇ ਆਧਾਰਤ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਡਾਇਰੈਕਟਰ ਡਾ. ਕੁਲਭੂਸ਼ਣ ਅਤੇ ਪ੍ਰਿੰਸੀਪਲ ਡਾ. ਸਨੇਹਮਈ ਮਿਸ਼ਰਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਆਯੁਰਵੈਦਿਕ ਅਤੇ ਯੂਨਾਨੀ ਪ੍ਰਣਾਲੀ ਮੈਡੀਸਨ ਬੋਰਡ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਅਤੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਰਜਿਸਟਰਾਰ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਗੋਇਲ ਨੇ ਉਦਘਾਟਨ ਕਰਦੇ ਹੋਏ ਸਮਕਾਲੀ ਸਿਹਤ ਸੰਭਾਲ ਵਿੱਚ ਆਯੁਰਵੈਦਿਕ ਗਿਆਨ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੇ ਸਮਰਪਣ ਦੀ ਸ਼ਲਾਘਾ ਕੀਤੀ। ਇਸ ਮੁੱਖ ਸੈਸ਼ਨ ਵਿੱਚ ਆਯੁਰਵੈਦਿਕ ਖੇਤਰ ਦੇ ਪ੍ਰਸਿੱਧ ਵਿਦਵਾਨ ਡਾ. ਈਸ਼ ਸ਼ਰਮਾ ਪ੍ਰੋ. ਰੋਗ ਨਿਦਾਨ ਵਿਭਾਗ ਬਾਬੇ ਕੇ ਆਯੁਰਵੈਦਿਕ ਕਾਲਜ ਮੋਗਾ, ਪ੍ਰੋ. (ਡਾ.) ਅਨਿਲ ਸ਼ਰਮਾ ਡੀਨ ਫੈਕਲਟੀ ਆਫ਼ ਇੰਡੀਅਨ ਸਿਸਟਮਜ਼ ਆਫ ਮੈਡੀਸਨ ਐੱਸਜੀਟੀ ਯੂਨੀਵਰਸਿਟੀ ਗੁਰੂਗ੍ਰਾਮ, ਗੁਰਮੁਖ ਸਿੰਘ ਖੇਤੀ ਵਿਰਾਸਤ ਮਿਸ਼ਨ ਪੰਜਾਬ ਅਤੇ ਡਾ. ਸੱਤਿਆ ਦਿਓ ਪਾਂਡੇ, ਡਾਇਰੈਕਟਰ ਆਫ ਕਲੀਨਿਕਲ ਰਿਸਰਚ ਦੇਸ਼ ਭਗਤ ਯੂਨੀਵਰਸਿਟੀ ਸ਼ਾਮਲ ਹੋਏ। ਸੈਮੀਨਾਰ ਵਿੱਚ 200 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਆਯੁਰਵੈਦਿਕ ਕਾਲਜਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ।