ਪਹਿਲਗਾਮ ਹਮਲਾ ਪੀੜਤਾਂ ਦੀ ਯਾਦ ’ਚ ਖੂਨਦਾਨ ਕੈਂਪ
05:10 AM Apr 30, 2025 IST
ਚੰਡੀਗੜ੍ਹ: ਪਹਿਲਗਾਮ ਦਹਿਸ਼ਤੀ ਹਮਲੇ ਦੇ ਮ੍ਰਿਤਕਾਂ ਦੀ ਯਾਦ ਵਿੱਚ ਪੀਜੀਆਈਐੱਮਈਆਰ ਚੰਡੀਗੜ੍ਹ ਵਿੱਚ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ (ਏਆਰਡੀ) ਵੱਲੋਂ ਬਲੱਡ ਬੈਂਕ ’ਚ ਖੂਨਦਾਨ ਕੈਂਪ ਲਾਇਆ ਗਿਆ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕੈਂਪ ਦੇ ਉਦਘਾਟਨ ਮੌਕੇ ਕਿਹਾ ਕਿ ਡਾਕਟਰਾਂ ਦੀ ਇਹ ਪਹਿਲਕਦਮੀ ਉਕਤ ਦੁਖਾਂਤ ਦੇ ਪੀੜਤਾਂ ਪ੍ਰਤੀ ਹਮਦਰਦੀ ਨੂੰ ਦਰਸਾਉਂਦਾ ਹੈ। ਇਸ ਮੌਕੇ ਪ੍ਰੋ. ਲਾਲ ਤੇ ਮੈਡੀਕਲ ਸੁਪਰਡੰਟ ਪ੍ਰੋ. ਵਿਪਿਨ ਕੌਸ਼ਲ ਸਮੇਤ ਡਾ. ਗਗਨੀਨ ਸੰਧੂ ਨੇ ਵੀ ਖੂਨਦਾਨ ਕੀਤਾ। ਡਾਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਜਿਨਜਾ ਨੇ ਪਹਿਲਗਾਮ ਹਮਲੇ ਦੀ ਨਿਖੇਧੀ ਕੀਤੀ। ਇਸ ਮੌਕੇ ਪ੍ਰੋ. ਆਰ.ਕੇ. ਰਾਠੋ ਡੀਨ (ਅਕਾਦਮਿਕ), ਪ੍ਰੋ. ਵਿਪਿਨ ਕੌਸ਼ਲ ਮੈਡੀਕਲ ਸੁਪਰਡੈਂਟ, ਪ੍ਰੋ. ਰਤੀ ਰਾਮ ਸ਼ਰਮਾ ਮੁਖੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਪ੍ਰੋ. ਸੰਦੀਪ ਬਾਂਸਲ, ਡਾ. ਸੁਚੇਤ ਸਚਦੇਵ ਟਰਾਂਸਫਿਊਜ਼ਨ ਮੈਡੀਸਨ ਵਿਭਾਗ, ਡਾ. ਗਗਨੀਨ ਸੰਧੂ ਨੋਡਲ ਅਫਸਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement