ਪਰਸ਼ੂਰਾਮ ਜੈਅੰਤੀ ਮੌਕੇ ਸਮਾਗਮ
05:15 AM Apr 30, 2025 IST
ਕੁਰਾਲੀ: ਸਥਾਨਕ ਸਿੰਘਪੁਰਾ ਰੋਡ ’ਤੇ ਭਗਵਾਨ ਪਰਸ਼ੂਰਾਮ ਭਵਨ ’ਚ ਸਥਾਨਕ ਬ੍ਰਾਹਮਣ ਸਭਾ ਵਲੋਂ ਪ੍ਰਧਾਨ ਸੁਨੀਲ ਕੁਮਾਰ ਦੀ ਦੇਖ-ਰੇਖ ਹੇਠ ਸਮਾਗਮ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਮਨਾਈ ਗਈ। ਸਮਾਗਮ ਦੌਰਾਨ ਭਜਨ ਮੰਡਲੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਗਾਇਕ ਕੁਲਦੀਪ ਚਨਾਲੋਂ ਤੇ ਪੰਡਿਤ ਨੱਥੀ ਲਾਲ ਬ੍ਰਿਜਵਾਸੀ ਨੇ ਭਗਵਾਨ ਪਰਸ਼ੂਰਾਮ ਦੀ ਮਹਿਮਾ ਦਾ ਗਾਇਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਾਂਗਰਸ ਦੇ ਹਲਕਾ ਇੰਚਾਰਜ਼ ਵਿਜੇ ਕੁਮਾਰ ਟਿੰਕੂ, ਯੂਥ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ, ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਰਮਾਕਾਂਤ ਕਾਲੀਆ, ਡਾ: ਅਸ਼ਵਨੀ ਕੁਮਾਰ, ਰਾਕੇਸ਼ ਕਾਲੀਆ,ਰਮੇਸ਼ ਵਰਮਾ, ਯਾਦਵਿੰਦਰ ਸਿੰਘ, ਹੈਪੀ ਵਰਮਾ, ਯਾਦਵਿੰਦਰ ਸਿੰਘ ਆਦਿ ਨੇ ਹਾਜ਼ਰੀ ਭਰੀ। -ਪੱਤਰ ਪ੍ਰੇਰਕ
Advertisement
Advertisement