ਪਰਮਿੰਦਰ ਸਿੰਘ ਬਾਲਾ ਜ਼ਿਲ੍ਹਾ ਪ੍ਰਧਾਨ ਨਿਯੁਕਤ
05:12 AM Apr 30, 2025 IST
ਘਨੌਲੀ: ਨੇੜਲੇ ਪਿੰਡ ਚੰਦਪੁਰ ਦੇ ਨੰਬਰਦਾਰ ਅਤੇ ਸਰਪੰਚ ਪਰਿਮੰਦਰ ਸਿੰਘ ਬਾਲਾ ਨੂੰ ਪੰਚਾਇਤ ਯੂਨੀਅਨ ਜ਼ਿਲ੍ਹਾ ਰੂਪਨਗਰ ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਚੋਣ ਜ਼ਿਲ੍ਹੇ ਦੇ ਲਗਪਗ 70 ਪਿੰਡਾਂ ਦੇ ਸਰਪੰਚਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਹੋਈ। ਇਸ ਚੋਣ ਦੌਰਾਨ ਜਗਮੇਲ ਸਿੰਘ ਸਰਪੰਚ ਫਤਿਹਪੁਰ ਨੂੰ ਮੀਤ ਪ੍ਰਧਾਨ,ਦਪਿੰਦਰ ਸਿੰਘ ਸਰਪੰਚ ਰਾਮਗੜ੍ਹ ਟੱਪਰੀਆਂ ਨੂੰ ਸਕੱਤਰ ,ਵਿਕਰਾਂਤ ਚੌਧਰੀ ਛੋਟੀ ਹਵੇਲੀ ਨੂੰ ਖਜ਼ਾਨਚੀ ਤੇ ਮੋਹਣ ਸਿੰੰਘ ਮੰਡ ਬੜੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement