14 ਜਣਿਆਂ ਦੇ ਚਲਾਨ ਕੱਟੇ
04:45 AM Jun 05, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 4 ਜੂਨ
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੰਵਲਦੀਪ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਡਾ. ਰਮਨ ਜਿੰਦਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਆਦਿ ਸ਼ਾਮਲ ਸਨ ਵੱਲੋਂ ‘ਤੰਬਾਕੂ ਰਹਿਤ ਦਿਵਸ’ ਨੂੰ ਸਮਰਪਿਤ ਮੁਹਿੰਮ ਤਹਿਤ ਪੁਰਾਣੀ ਸਰਹਿੰਦ ਵਿੱਚ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ 14 ਜਣਿਆਂ ਦੇ ਚਲਾਨ ਕੱਟੇ ਗਏ। ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਕੋਟਪਾ ਐਕਟ ਅਧੀਨ ਜਨਤਕ ਥਾਂਵਾ ’ਤੇ ਸਿਗਰਟਨੋਸ਼ੀ ਕਰਨ, ਦੁਕਾਨਦਾਰਾਂ ਵੱਲੋਂ ਤੰਬਾਕੂ ਪਦਾਰਥ ਵੇਚਣ ਆਦਿ ਦੇ ਚਲਾਨ ਕੱਟੇ ਗਏ।
Advertisement
Advertisement