ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਨੂੰ ਜਲਵਾਯੂ ਐਕਸ਼ਨ ਲੀਡਰਸ਼ਿਪ ਚੈਲੇਂਜ ਦਾ ਜੇਤੂ ਐਲਾਨਿਆ
05:59 AM Apr 28, 2025 IST
ਪੱਤਰ ਪ੍ਰੇਰਕ
Advertisement
ਮੁੱਲਾਂਪੁਰ ਗਰੀਬਦਾਸ, 27 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹੁਸ਼ਿਆਰਪੁਰ ਨੇ ਐੱਚਸੀਐੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੈਂਟਰ ਫਾਰ ਇਨਵਾਇਰਮੈਂਟ ਐਜੂਕੇਸ਼ਨ ਦੀ ਪਹਿਲਕਦਮੀ, ਜਨਰੇਸ਼ਨ ਫਾਰ ਕਲਾਈਮੇਟ ਐਕਸ਼ਨ, ਜਲਵਾਯੂ ਐਕਸ਼ਨ ਲੀਡਰਸ਼ਿਪ ਚੈਲੇਂਜ ਦਾ ਰਾਸ਼ਟਰੀ ਪੱਧਰ ਦਾ ਜੇਤੂ ਬਣ ਕੇ ਰਾਜ ਦਾ ਮਾਣ ਵਧਾਇਆ ਹੈ। ਸਕੂਲ ਪ੍ਰਿੰਸੀਪਲ ਸੁਹਿੰਦਰ ਕੌਰ ਨੇ ਦੱਸਿਆ ਕਿ ਇਹ ਸ਼ਾਨਦਾਰ ਯਾਤਰਾ ਫਰਵਰੀ ਮਹੀਨੇ ਵਿੱਚ ਸੀ ਈ ਈ ਲਖਨਊ ਦੀ ਮਾਹਰ ਟੀਮ ਦੁਆਰਾ ਨਿਰੀਖਣ ਅਤੇ ਆਡਿਟ ਨਾਲ ਸੰਪੂਰਨ ਹੋਈ। ਰਿਪੋਰਟ ਦੇ ਆਧਾਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਹੁਸ਼ਿਆਰਪੁਰ ਨੂੰ ਪੰਜਾਬ ਦੇ ਰਾਸ਼ਟਰੀ ਪੱਧਰ ਦੇ ਜੇਤੂ ਸਕੂਲ ਵਜੋਂ ਸਨਮਾਨਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਨੂੰ ਮਿਲੇ ਇਸ ਮਾਣ ਲਈ ਵਿਸ਼ੇਸ਼ ਸਿਹਰਾ ਸੈਂਟਰ ਅਧਿਆਪਕ ਪ੍ਰੀਤੀ ਬਾਂਸਲ ਤੇ ਵਿਦਿਆਰਥੀ ਜਲਵਾਯੂ ਐਕਸ਼ਨ ਲੀਡਰਜ਼ ਕਰਮਜੀਤ ਸਿੰਘ, ਪੂਨਮ, ਸਮੀਰ ਖਾਨ, ਜਗਜੀਤ ਸਿੰਘ, ਸੁਮਈਆ, ਕ੍ਰਿਪਾਲ ਸਿੰਘ, ਵਰਸ਼ਾ ਤੇ ਅਵਨੀਤ ਕੌਰ ਨੂੰ ਜਾਂਦਾ ਹੈ।
Advertisement
Advertisement