ਫੂਡ ਸਪਲਾਈ ਇੰਸਪੈਕਟਰ ਬਣ ਕੇ ਠੱਗੀ ਮਾਰਨ ਵਾਲਾ ਕਾਬੂ
05:46 AM May 03, 2025 IST
ਪੱਤਰ ਪ੍ਰੇਰਕ
ਨੂਰਪੁਰ ਬੇਦੀ, 2 ਮਈ
ਇਥੋਂ ਨਜ਼ਦੀਕੀ ਪਿੰਡ ਸਪਾਲਵਾਂ ਵਿੱਚ ਇੱਕ ਵਿਅਕਤੀ ਨੇ ਫਰਜ਼ੀ ਫੂਡ ਸਪਲਾਈ ਇੰਸਪੈਕਟਰ ਬਣ ਕੇ ਦੁਕਾਨਦਾਰਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ। ਦੁਕਾਨਦਾਰਾਂ ਨੂੰ ਸ਼ੱਕ ਹੋਣ ’ਤੇ ਉਸਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਨੌਸਰਬਾਜ਼ ਹੈ। ਨੂਰਪੁਰ ਬੇਦੀ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਇੱਕ ਵਿਅਕਤੀ ਫਰਜ਼ੀ ਫੂਡ ਸਪਲਾਈ ਇੰਸਪੈਕਟਰ ਬਣ ਕੇ ਕਾਹਨਪੁਰ ਖੂਹੀ ਖੇਤਰ ਦੇ ਆਸ-ਪਾਸ ਪਿੰਡਾਂ ’ਚ ਦੁਕਾਨਾਂ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਵੱਖ-ਵੱਖ ਦੁਕਾਨਦਾਰਾਂ ਕੋਲੋਂ ਪੈਸੇ ਵੀ ਲਏ। ਬਾਅਦ ਵਿੱਚ ਦੁਕਾਨਦਾਰਾਂ ਨੂੰ ਸ਼ੱਕ ਹੋਣ ’ਤੇ ਉਸ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਰੇਸ਼ ਪੁੱਤਰ ਗੋਬਿੰਦ ਰਾਮ ਵਾਸੀ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਠੱਗੀ ਦਾ ਮਾਮਲਾ ਦਰਜ ਹੈ।
Advertisement
Advertisement