ਸਕੂਲ ’ਚ ਮਨੋਵਿਗਿਆਨਕ ਮੁੱਢਲੀ ਸਹਾਇਤਾ ਬਾਰੇ ਵਰਕਸ਼ਾਪ
05:59 AM Apr 02, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਨਾਭਾ, 1 ਅਪਰੈਲ
ਪੰਜਾਬ ਪਬਲਿਕ ਸਕੂਲ ਨਾਭਾ ਦੇ ਕੁਝ ਨਾਬਾਲਗ ਵਿਦਿਆਰਥੀਆਂ ਵੱਲੋ ਇਕ ਸੀਨੀਅਰ ਵਿਦਿਆਰਥੀ ਦੀ ਕਥਿਤ ਕੁੱਟਮਾਰ ਮਾਮਲੇ ਤੋਂ ਬਾਅਦ ਸਕੂਲ ਵਿੱਚ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ, ਜਿਸ ਵਿਚ ਮਨੋਵਿਗਿਆਨੀ ਪਾਰੁਲ ਵਿਜ ਨੇ ਬੱਚਿਆਂ ਵਿੱਚ ਹੁੰਦੀ ਬੁਲਿੰਗ ਦੇ ਵਿਸ਼ੇ ’ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਸਮੱਸਿਆ ਨੂੰ ਧਿਆਨ ਨਾਲ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਉਨ੍ਹਾਂ ਨੇ ਬੱਚਿਆਂ ਦੇ ਅਜਿਹੇ ਵਿਵਹਾਰ ਦੇ ਪਿਛਲੇ ਮੂਲ ਕਾਰਨ ਨੂੰ ਸਮਝਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਧੁਨਿਕ ਸਮੇਂ ਵਿੱਚ ਬੱਚਿਆਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸੰਘਰਸ਼ਾਂ ਅਤੇ ਉਹਨਾਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ’ਤੇ ਵੀ ਚਰਚਾ ਕੀਤੀ।
Advertisement
Advertisement