ਸਕੂਲ ’ਚ ਪੁੱਜੇ ਵਿਧਾਇਕ ਦਾ ਵਿਰੋਧ
04:36 AM Apr 29, 2025 IST
ਗੁਰਬਖਸ਼ਪੁਰੀ
Advertisement
ਤਰਨ ਤਾਰਨ, 28 ਅਪਰੈਲ
‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਨਾਂ ’ਤੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੂਰਦੀ ਵਿੱਚ ਆਉਣ ’ਤੇ ਕਿਸਾਨਾਂ ਨੇ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ| ਸਕੂਲ ਵਿੱਚ ਵਿਧਾਇਕ ਦੇ ਆਉਣ ਦੀ ਖਬਰ ਸੁਣਦਿਆਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਕਿਸਾਨ-ਮਜ਼ਦੂਰ ਜਰਨੈਲ ਸਿੰਘ ਨੂਰਦੀ ਅਤੇ ਬਲਜੀਤ ਸਿੰਘ ਝਬਾਲ ਦੀ ਅਗਵਾਈ ਹੇਠ ਸਵਾਲ-ਜਵਾਬ ਕਰਨ ਵਾਸਤੇ ਇਕੱਤਰ ਹੋਏ। ਕਿਸਾਨਾਂ ਦੇ ਵੱਡੇ ਕਾਫ਼ਲੇ ਨੂੰ ਦੇਖਦਿਆਂ ਵਿਧਾਇਕ ਬਿਨਾਂ ਉਦਘਾਟਨ ਕੀਤਿਆਂ ਉੱਥੋਂ ਚਲੇ ਗਏ। ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਧਾਇਕ ਦਾ ਵਿਰੋਧ ਕੀਤਾ। ਇਸ ਮੌਕੇ ਵੀਰ ਸਿੰਘ, ਰਾਮ ਸਿੰਘ, ਜਸਬੀਰ ਸਿੰਘ, ਗੁਰਭੇਜ ਸਿੰਘ, ਕੁਲਜੀਤ ਸਿੰਘ ਤੇ ਨਿਸ਼ਾਨ ਸਿੰਘ ਆਗੂ ਹਾਜ਼ਰ ਸਨ|
Advertisement
Advertisement