ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਸੰਘਰਸ਼ਸ਼ੀਲ ਆਗੂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 17 ਮਾਰਚ
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਜਥੇਬੰਦਕ ਇਜਲਾਸ ਦੌਰਾਨ ਜਨਤਕ ਤੇ ਸੰਘਰਸ਼ਸ਼ੀਲ ਆਗੂ ਸੁਖਦੇਵ ਸਿੰਘ ਭੂੰਦੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਦੱਸਿਆ ਗਿਆ ਕਿ ਲੋਕਾਂ ਦੇ ਹਿੱਤਾਂ ਲਈ ਸਰਗਰਮ ਰਹਿਣ ਵਾਲੇ ਸੁਖਦੇਵ ਭੂੰਦੜੀ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਕੰਮ ਕਰਦੇ ਰਹੇ ਹਨ। ਆਪਣੀ ਜਮਾਤੀ ਜਥੇਬੰਦੀ ਦੇ ਨਾਲ ਨਾਲ ਉਹ ਹਮੇਸ਼ਾਂ ਲੋਕਾਂ ਦੇ ਮਸਲਿਆਂ ’ਤੇ ਡਟ ਕੇ ਆਵਾਜ਼ ਬੁਲੰਦ ਕਰਦੇ ਰਹੇ ਹਨ। ਇਕ ਟਰੇਡ ਯੂਨੀਅਨ ਆਗੂ ਵਜੋਂ ਉਨ੍ਹਾਂ ਦੀ ਦਿਲਚਸਪੀ ਹਮੇਸ਼ਾਂ ਮਜ਼ਦੂਰਾਂ ਦੇ ਮਸਲਿਆਂ ’ਤੇ ਲੜਨ ਦੀ ਰਹੀ ਹੈ। ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਵੀ ਉਹ ਗਿਆਰਾਂ ਮਹੀਨੇ ਤੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ, ਰਾਜੀਵ ਮਲਹੋਤਰਾ, ਪਰਮਜੀਤ ਸਿੰਘ ਸੋਹੀ, ਦਲਜੀਤ ਸਿੰਘ ਚਾਹਲ, ਰਾਕੇਸ਼ ਸੈਣੀ, ਸਤਨਾਮ ਸਿੰਘ ਅੰਮ੍ਰਿਤਸਰ, ਹਰਦੀਪ ਸਿੰਘ ਗਿਆਨਾ, ਸਾਬਕਾ ਸੂਬਾ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਠਿੰਡਾ, ਸੰਦੀਪ ਚੌਧਰੀ, ਜਸਕਰਨ ਸਿੰਘ ਮੁਲਤਾਨੀ, ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ, ਮਲਕੀਤ ਸਿੰਘ ਅਖਾੜਾ, ਮੋਹਣ ਭੀਖੀ ਅਤੇ ਵੈਟਰਨਰੀ ਖਬਰਨਾਮਾ ਦੇ ਸੰਪਾਦਕ ਬਿਹਾਰੀ ਲਾਲ ਛਾਬੜਾ ਸਮੇਤ ਹੋਰ ਸੂਬਾਈ ਲੀਡਰਸ਼ਿਪ ਮੌਜੂਦ ਸੀ