ਵਿਸ਼ਾਲ ਡਡਲਾਨੀ ਨੇ ‘ਇੰਡੀਅਨ ਆਇਡਲ’ ਤੋਂ ਪਾਸਾ ਵੱਟਿਆ
ਨਵੀਂ ਦਿੱਲੀ:
ਇੰਡੀਅਨ ਆਇਡਲ ਵਿੱਚ ਛੇ ਸਾਲਾਂ ਤੱਕ ਜੱਜ ਬਣੇ ਵਿਸ਼ਾਲ ਡਡਲਾਨੀ ਨੇ ਇਸ ਸ਼ੋਅ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਹੈ। ਡਡਲਾਨੀ ਨੇ ਇੰਸਟਾਗ੍ਰਾਮ ’ਤੇ ਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਸ ਨਾਲ ਸ਼ੋਅ ਦੇ ਜੱਜ ਸ਼੍ਰੇਆ ਅਤੇ ਬਾਦਸ਼ਾਹ ਵੀ ਦਿਖਾਈ ਦੇ ਰਹੇ ਹਨ। ਇਸ ਵਿੱਚ ਗਾਇਕ ਨੇ ਕਿਹਾ ਕਿ ਉਸ ਨੇ ਇਸ ਸ਼ੋਅ ਦੇ ਛੇ ਸੀਜ਼ਨ ਕੀਤੇ ਹਨ ਪਰ ਹੁਣ ਉਹ ਇਸ ਸ਼ੋਅ ਤੋਂ ਹੁਣ ਵੱਖ ਹੋ ਰਿਹਾ ਹੈ। ਉਸ ਨੇ ਕਿਹਾ ਕਿ ਸ਼ੋਅ ਵਿੱਚ ਮੇਰੀ ਕਮੀ ਮਹਿਸੂਸ ਕੀਤੀ ਜਾਵੇਗੀ ਅਤੇ ਉਹ ਵੀ ਇਸ ਸ਼ੋਅ ਨੂੰ ਯਾਦ ਕਰੇਗਾ। ਇਸ ਵੀਡੀਓ ਵਿੱਚ ਉਸ ਨੇ ਸ਼ੋਅ ਵਿੱਚ ਕੰਮ ਕਰਨ ਵਾਲੇ ਸ਼੍ਰੇਆ, ਬਾਦਸ਼ਾਹ, ਅਰਾਧਨਾ, ਚਿਤਰਾ, ਆਨੰਦ ਜੀ, ਸੋਨਲ, ਪ੍ਰਤਿਭਾ, ਸਾਹਿਲ, ਮੁਸਕਾਨ ਸਣੇ ਸ਼ੋਅ ਦੀ ਪ੍ਰੋਡਕਸ਼ਨ ਟੀਮ ਦਾ ਧੰਨਵਾਦ ਕਰਦੇ ਹਨ। ਉਸ ਨੇ ਕਿਹਾ ਕਿ ਇਸ ਸ਼ੋਅ ਦੌਰਾਨ ਸਾਰੀ ਟੀਮ ਨਾਲ ਕੰਮ ਕਰਨਾ ਚੰਗਾ ਤਜਰਬਾ ਸੀ। ਇੱਥੇ ਕੰਮ ਕਰਨਾ ਉਸ ਨੂੰ ਘਰ ਵਰਗਾ ਮਾਹੌਲ ਦਿੰਦਾ ਰਿਹਾ ਹੈ। ਉਸ ਨੇ ਕਿਹਾ ਕਿ ਹੁਣ ਦੁਬਾਰਾ ਸੰਗੀਤ ਬਣਾਉਣ ਦਾ ਸਮਾਂ ਆ ਗਿਆ ਹੈ। ਉਸ ਨੇ ਕਿਹਾ ਕਿ ਉਹ ਸਾਲ ਦੇ ਛੇ ਮਹੀਨੇ ਮੁੰਬਈ ਵਿੱਚ ਫਸਿਆ ਨਹੀਂ ਰਹਿ ਸਕਦਾ। ਉਸ ਨੇ ਕਿਹਾ ਕਿ ਸ਼ੋਅ ਦੇ ਛੇ ਸੀਜ਼ਨਾਂ ਵਿੱਚ ਕਾਫ਼ੀ ਆਨੰਦ ਆਇਆ। ਉਸ ਨੂੰ ਸ਼ੋਅ ਦੀ ਯਾਦ ਆਵੇਗੀ। ਉਸ ਨੇ ਕਿਹਾ ਕਿ ਸ਼ੋਅ ਦੌਰਾਨ ਉਸ ਨੂੰ ਕਾਫ਼ੀ ਜ਼ਿਆਦਾ ਪਿਆਰ ਮਿਲਿਆ ਹੈ। ਉਹ ਸਾਲ 2018 ਵਿੱਚ ਇਸ ਸ਼ੋਅ ਨਾਲ ਜੁੜਿਆ ਸੀ। -ਪੀਟੀਆਈ