ਆਈਕਨ ਐਵਾਰਡ ਸਮਾਰੋਹ ‘ਵਿਸਾਖੀ ਦੀ ਰਾਤ’ ’ਚ ਬੌਲੀਵੁੱਡ ਅਦਾਕਾਰਾਂ ਦਾ ਸਨਮਾਨ
05:38 AM Apr 23, 2025 IST
ਮੁੰਬਈ: ਇੱਥੇ ਚਰਨ ਸਿੰਘ ਸਪਰਾ ਵੱਲੋਂ ਵਿਸਾਖੀ ਦੀ ਰਾਤ-ਪੰਜਾਬੀ ਆਈਕਨ ਐਵਾਰਡ 2025 ਕਰਵਾਇਆ ਗਿਆ ਜਿਸ ਵਿਚ ਕਈ ਬੌਲੀਵੁੱਡ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੌਬੀ ਦਿਓਲ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਯੋਗਦਾਨ ਬਦਲੇ ਸਨਮਾਨਿਆ ਗਿਆ। ਇਸ ਤੋਂ ਇਲਾਵਾ ਰਵੀਨਾ ਟੰਡਨ ਨੂੰ ਸਿਨੇਮੈਟਿਕ ਆਈਕਨ ਵਜੋਂ ਸਨਮਾਨਿਤ ਕੀਤਾ ਗਿਆ। ਅੰਗਦ ਬੇਦੀ ਨੂੰ ਉਸ ਦੀ ਊਰਜਾਵਾਨ ਮੌਜੂਦਗੀ ਅਤੇ ਬਹੁਪੱਖੀ ਸ਼ਖਸੀਅਤ ਲਈ ਐਵਾਰਡ ਦਿੱਤਾ ਗਿਆ। ਇਨ੍ਹਾਂ ਤੋਂ ਇਲਾਵਾ ਓਂਕਾਰ ਸਿੰਘ ਤੇ ਸੰਦੀਪ ਬੱਤਰਾ ਨੂੰ ਉਨ੍ਹਾਂ ਦੇ ਯੋਗਦਾਨ ਬਦਲੇ ਸਨਮਾਨਿਆ ਗਿਆ। ਇਸ ਮੌਕੇ ਰਾਜ ਬੱਬਰ, ਗੀਤਾ ਬਸਰਾ, ਮੁਕੇਸ਼ ਰਿਸ਼ੀ, ਸੰਗੀਤਕਾਰ ਅਨੂ ਮਲਿਕ, ਕਾਮੇਡੀਅਨ ਤੇ ਅਦਾਕਾਰਾ ਉਪਾਸਨਾ ਸਿੰਘ, ਰਾਮਜੀ ਗੁਲਾਟੀ, ਗੁਰਪ੍ਰੀਤ ਕੌਰ ਚੱਢਾ ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ। -ਐੱਨਆਈ
Advertisement
Advertisement