ਨੀਤੂ ਕਪੂਰ ਨੇ ਬਰਸੀ ਮੌਕੇ ਪਤੀ ਰਿਸ਼ੀ ਨੂੰ ਯਾਦ ਕੀਤਾ
06:04 AM May 01, 2025 IST
Actress Neetu Singh and husband actor Rishi Kapoor walk on the red carpet of the Bollywood Zee Cine Awards at the Marina Bay Sands in Singapore January 14, 2011. REUTERS/Tim Chong (SINGAPORE - Tags: ENTERTAINMENT)
ਮੁੰਬਈ: ਬੌਲੀਵੁੱਡ ਅਦਾਕਾਰਾ ਨੀਤੂ ਕਪੂਰ ਨੇ ਆਪਣੇ ਪਤੀ ਰਿਸ਼ੀ ਕਪੂਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ। ਉਨ੍ਹਾਂ ਦੀ ਅੱਜ ਪੰਜਵੀਂ ਬਰਸੀ ਸੀ ਤੇ ਨੀਤੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਰਿਸ਼ੀ ਕਪੂਰ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਕੈਪਸ਼ਨ ’ਚ ਅਦਾਕਾਰਾ ਨੇ ਲਿਖਿਆ, ‘‘ਮਿਸ ਯੂ ਕਪੂਰ ਸਾਹਬ।’’ ਇਸ ਦੇ ਨਾਲ ਹੀ ਨੀਤੂ ਨੇ ਰਿਸ਼ੀ ਕਪੂਰ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ। ਰਿਸ਼ੀ ਅਤੇ ਨੀਤੂ ਦਾ ਵਿਆਹ 22 ਜਨਵਰੀ 1980 ਨੂੰ ਹੋਇਆ ਸੀ ਅਤੇ ਉਨ੍ਹਾਂ ਨੂੰ ਦੋ ਬੱਚੇ ਰਿਧੀਮਾ ਕਪੂਰ ਸਾਹਨੀ ਅਤੇ ਰਣਬੀਰ ਕਪੂਰ ਹਨ। 70 ਤੇ 80 ਦੇ ਦਹਾਕੇ ਵਿੱਚ ਇਸ ਜੋੜੀ ਨੇ ਅਮਰ ਅਕਬਰ ਐਂਥਨੀ, ਖੇਲ ਖੇਲ ਮੇਂ, ਰਫੂ ਚੱਕਰ, ਕਭੀ ਕਭੀ, ਬੇਸ਼ਰਮ ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ। -ਏਐੱਨਆਈ
Advertisement
Advertisement