ਵਿਵਾਦਤ ਟਿੱਪਣੀ: ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਿਅਪ ਖ਼ਿਲਾਫ਼ ਕੇਸ ਦਰਜ
05:19 AM Apr 21, 2025 IST
ਜੈਪੁਰ, 20 ਅਪਰੈਲ
ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਿਆਪ ਵੱਲੋਂ ਸੋਸ਼ਲ ਮੀਡੀਆ ਮੰਚ ’ਤੇ ਕਥਿਤ ਤੌਰ ’ਤੇ ਬ੍ਰਾਹਮਣਾਂ ਬਾਰੇ ਕੀਤੀ ਵਿਵਾਦਤ ਟਿੱਪਣੀ ’ਤੇ ਉਨ੍ਹਾਂ ਖ਼ਿਲਾਫ਼ ਬਜਾਜ ਨਗਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬਰਕਤ ਨਗਰ ਦੇ ਵਸਨੀਕ ਅਨਿਲ ਚਤੁਰਵੇਦੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਬਜਾਜ ਨਗਰ ਸਬ-ਇੰਸਪੈਕਟਰ ਰਾਮ ਕ੍ਰਿਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਨਿਰਦੇਸ਼ਕ ਨੇ ਇੱਕ ਸੋਸ਼ਲ ਮੀਡੀਆ ਵਰਤੋਂਕਾਰ ਦੇ ਸੁਨੇਹੇ ਦਾ ਜੁਆਬ ਦਿੰਦਿਆਂ ਬ੍ਰਾਹਮਣਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ। ਸਮਾਜ ਸੁਧਾਰ ਜੋੜੇ ਜਯੋਤਿਬਾ ਫੂਲੇ ਤੇ ਸਾਵਿੱਤਰੀ ਫੂਲੇ ਦੀ ਜ਼ਿੰਦਗੀ ’ਤੇ ਅਧਾਰਤ ਫ਼ਿਲਮ ‘ਫੂਲੇ’ ਇਸ ਮਹੀਨੇ ਰਿਲੀਜ਼ ਹੋਣੀ ਸੀ, ਪਰ ਇਸ ਸਬੰਧੀ ਪਹਿਲਾਂ ਹੀ ਕਾਫ਼ੀ ਵਿਵਾਦ ਪੈਦਾ ਹੋ ਗਿਆ ਹੈ। -ਪੀਟੀਆਈ
Advertisement
Advertisement