ਮਾਸਕੋ ’ਚ ‘ਵਿਜੈ ਦਿਵਸ’ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ ਮੋਦੀ: ਰੂਸ
03:11 AM May 01, 2025 IST
ਮਾਸਕੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਰੂਸ ਦੀ ਰਾਜਧਾਨੀ ਮਾਸਕੋ ’ਚ ‘ਵਿਜੈ ਦਿਵਸ’ ਦੀ 80ਵੀਂ ਵਰ੍ਹੇਗੰਢ ਸਮਾਗਮ ’ਚ ਸ਼ਾਮਲ ਨਹੀਂ ਹੋਣਗੇ। ਰੂਸੀ ਤਰਜਮਾਨ ਦਮਿਤਰੀ ਪੈਸਕੋਵ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਗਮ ’ਚ ਭਾਰਤ ਦੀ ਸਿਖਰਲੇ ਪੱਧਰ ’ਤੇ ਨੁਮਾਇੰਦਗੀ ਨਹੀਂ ਹੋਵੇਗੀ। ਉਂਝ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 9 ਮਈ ਨੂੰ ਹੋਣ ਵਾਲੇ ਪ੍ਰੋਗਰਾਮ ’ਚ ਮੋਦੀ ਦੀ ਥਾਂ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਹਿੱਸਾ ਲੈ ਸਕਦੇ ਹਨ। -ਪੀਟੀਆਈ
Advertisement
Advertisement