ਵਿਧਾਇਕ ਵੱਲੋਂ ਸਪੋਰਟਸ ਹੱਬ ਦਾ ਉਦਘਾਟਨ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 14 ਅਪਰੈਲ
ਇੱਥੇ ਧਰਮਕੋਟ-ਫਤਿਹਗੜ੍ਹ ਪੰਜਤੂਰ ਮੁੱਖ ਸੜਕ ਉੱਤੇ ਆਧੁਨਿਕ ਸਪੋਰਟਸ ਹੱਬ ਦਾ ਉਦਘਾਟਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਕੀਤਾ ਗਿਆ। ਜ਼ਿਲ੍ਹਾ ਪੱਧਰੀ ਇਸ ਖੇਡ ਸਟੇਡੀਅਮ ਉਪਰ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਖੇਡ ਸਟੇਡੀਅਮ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਵਿੱਚ ਇੱਕੋ ਵੇਲੇ ਅੱਧੀ ਦਰਜਨ ਖੇਡਾਂ ਕਰਵਾਈਆਂ ਜਾ ਸਕਣਗੀਆਂ। ਵਿਧਾਇਕ ਢੋਸ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦਾ ਇਹ ਇਕੋ ਇਕ ਖੇਡ ਸਟੇਡੀਅਮ ਹੈ ਜਿੱਥੇ ਦਿਨ ਰਾਤ ਮੈਚ ਖੇਡਣ ਦੀ ਵਿਵਸਥਾ ਕੀਤੀ ਗਈ ਹੈ। ਮੈਦਾਨ ਦੇ ਇਕ ਪਾਸੇ ਉਪਨ ਜਿੰਮ ਸਥਾਪਤ ਕੀਤਾ ਗਿਆ ਹੈ। ਇਸ ਆਧੁਨਿਕ ਸਪੋਰਟਸ ਹੱਬ ਅੰਦਰ ਵਾਲੀਵਾਲ, ਬੈਡਮਿੰਟਨ, ਬਾਸਕਟਬਾਲ, ਫੁਟਬਾਲ ਅਤੇ ਕ੍ਰਿਕੇਟ ਦੇ ਅਲੱਗ ਅਲੱਗ ਮੈਦਾਨ ਤਿਆਰ ਕੀਤੇ ਗਏ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ, ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਚੇਅਰਮੈਨ ਸੁਖਬੀਰ ਸਿੰਘ ਮੰਦਰ ਆਦਿ ਹਾਜ਼ਰ ਸਨ।