ਜਸ਼ਨ-ਏ-ਬੀਸੀਐਲ ’ਚ ਰੂਹਾਨੀ ਸੰਗੀਤ ਦੀ ਮਹਿਕ..
01:35 PM Apr 27, 2025 IST
ਪੱਤਰ ਪ੍ਰੇਰਕ
ਬਠਿੰਡਾ, 27 ਅਪਰੈਲ
Advertisement
ਬਠਿੰਡਾ ਕਾਲਜ ਆਫ਼ ਲਾਅ ਵੱਲੋਂ ‘ਜਸ਼ਨ-ਏ-ਬੀਸੀਐਲ’ ਸੂਫੀ ਸਮਾਗਮ ਬਲਵੰਤ ਗਾਰਗੀ ਆਡੀਟੋਰੀਅਮ ’ਚ ਮਨਾਇਆ ਗਿਆ।
ਸਮਾਗਮ ਦੀ ਵਿਸ਼ੇਸ਼ਤਾ ਮਸ਼ਹੂਰ ਸੂਫੀ ਗਾਇਕ ਸ਼ਮਸ਼ੇਰ ਲਹਿਰੀ ਦੀ ਰੂਹਾਨੀ ਪੇਸ਼ਕਾਰੀ ਰਹੀ, ਜਿਸ ਨੇ ਦਰਸ਼ਕਾਂ ਨੂੰ ਵੱਖਰਾ ਹੀ ਤਜਰਬਾ ਕਰਵਾਇਆ।
Advertisement
ਸਮਾਗਮ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ, ਏਡੀਸੀ ਪੂਨਮ, ਐਡੀਸ਼ਨਲ ਸੈਸ਼ਨ ਜੱਜ ਰੰਜਨ ਕੁਮਾਰ ਕੁੱਲੜ ਸਮੇਤ ਕਈ ਵਿਸ਼ੇਸ਼ ਮਹਿਮਾਨ ਹਾਜ਼ਰ ਰਹੇ।
ਕਾਲਜ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਅਤੇ ਪ੍ਰਿੰਸੀਪਲ ਸਵਿਤਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਰੂਹਾਨੀ ਨਾਚ, ਗੀਤ ਤੇ ਕਵਿਤਾਵਾਂ ਰਾਹੀਂ ਪੰਜਾਬੀ ਵਿਰਾਸਤ ਨੂੰ ਦਰਸਾਇਆ ਗਿਆ।
ਬਾਕਸਿੰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਵਿਦਿਆਰਥਣ ਮਨਕੀਰਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
Advertisement