ਵਿਜੀਲੈਂਸ ਵੱਲੋਂ ਆਰਟੀਓ ਦਫ਼ਤਰ ਦੇ ਟਰੈਕ ’ਤੇ ਛਾਪਾ
05:46 AM Apr 08, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 7 ਅਪਰੈਲ
ਵਿਜੀਲੈਂਸ ਬਿਊਰੋ ਪਟਿਆਲਾ ਦੀ ਇੱਕ ਟੀਮ ਨੇ ਅੱਜ ਵਿਜੀਲੈਂਸ ਦੇ ਡੀਐੱਸਪੀ ਪਰਮਿੰਦਰ ਸਿੰਘ ਸਾਹਨੀ ਦੀ ਅਗਵਾਈ ਹੇਠ ਆਰਟੀਓ ਦਫ਼ਤਰ ਦੇ ਇੱਥੇ ਨਾਭਾ ਰੋਡ ’ਤੇ ਸਥਿਤ ਟਰੈਕ ’ਤੇ ਛਾਪਾ ਮਾਰਿਆ ਅਤੇ ਇੱਥੇ ਤਾਇਨਾਤ ਕਰਮਚਾਰੀਆਂ ਦੇ ਕੋਲ ਮੌਜੂਦ ਸਰਕਾਰੀ ਰਿਕਾਰਡਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਵਿਜੀਲੈਂਸ ਵੱਲੋਂ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਵੀ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਵਿਜੀਲੈਂਸ ਕੋਲਲ਼ ਸ਼ਿਕਾਇਤਾਂ ਪੁੱਜ ਰਹੀਆਂ ਸਨ ਕਿ ਡਰਾਈਵਿੰਗ ਲਾਇਸੈਂਸ ਬਣਾਉਣ ਬਦਲੇ ਏਜੰਟਾਂ ਵੱਲੋਂ ਲੋਕਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਹਨ।
Advertisement
Advertisement