ਪਰਮਿੰਦਰ ਮੌਦਗਿਲ ਮੀਡੀਆ ਕਲੱਬ ਦੇ ਕਾਰਜਕਾਰੀ ਪ੍ਰਧਾਨ ਬਣੇ
05:29 AM May 04, 2025 IST
ਪੱਤਰ ਪ੍ਰੇਰਕ
Advertisement
ਪਾਤੜਾਂ, 3 ਮਈ
ਮੀਡੀਆ ਕਲੱਬ ਪਾਤੜਾਂ ਦੀ ਮੀਟਿੰਗ ਕਲੱਬ ਦੇ ਸਰਪ੍ਰਸਤ ਜਗਦੀਸ਼ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿੱਚ ਹੋਈ। ਇਸ ਦੌਰਾਨ ਪ੍ਰਧਾਨ ਗੁਰਨਾਮ ਸਿੰਘ ਚੌਹਾਨ ਵੱਲੋਂ ਕਲੱਬ ਦੀ ਕਾਰਜਕਾਰਨੀ ਕਮੇਟੀ ਭੰਗ ਕੀਤੇ ਜਾਣ ਉਪਰੰਤ ਪਰਮਿੰਦਰ ਮੌਦਗਿਲ ਨੂੰ ਕਲੱਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਮੀਟਿੰਗ ਵਿੱਚ ਕਲੱਬ ਦੇ ਕਾਰਜਕਾਰਨੀ ਕਮੇਟੀ ਮੈਂਬਰ ਭੁਪਿੰਦਰਜੀਤ ਮੌਲਵੀਵਾਲਾ, ਸਤਪਾਲ ਗਰਗ, ਬਲਵੀਰ ਸਿੰਘ ਢਿੱਲੋ, ਸੰਜੇ ਗਰਗ ਅਤੇ ਨਿਸ਼ਾਨ ਸਿੰਘ ਬਣਵਾਲਾ ਆਦਿ ਹਾਜ਼ਰ ਸਨ।
Advertisement
Advertisement