ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਦਫ਼ਤਰ ਅੱਗੇ ਧਰਨਾ
ਸੰਗਰੂਰ, 8 ਮਈ
ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ ਪੰਜਾਬ ਦੀ ਬਰਾਂਚ-2 ਸੰਗਰੂਰ ਦੀ ਵਰਕਿੰਗ ਕਮੇਟੀ ਵੱਲੋਂ ਦਰਸ਼ਨ ਸਿੰਘ ਝਨੇੜੀ ਦੀ ਪ੍ਰਧਾਨਗੀ ਹੇਠ ਇੱਥੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿੱਚ ਵਿਭਾਗ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਹਰਜੀਤ ਸਿੰਘ ਬਾਲੀਆ, ਉਜਾਗਰ ਸਿੰਘ ਜੱਗਾ, ਗੁਰਚਰਨ ਸਿੰਘ ਅਕੋਈ ਸਾਹਿਬ, ਦਰਸ਼ਨ ਸਿੰਘ ਝਨੇੜੀ, ਰਾਮ ਸਿੰਘ ਰਣਕੋਟੀ ਅਤੇ ਸੁਖਚੈਨ ਸਿੰਘ ਸੁਨਾਮ ਨੇ ਦੋਸ਼ ਲਾਇਆ ਕਿ ਉਪ ਮੰਡਲ ਦਫ਼ਤਰ ਦੇ ਅਧਿਕਾਰੀ ਵੱਲੋਂ ਯੂਨੀਅਨ ਦੇ ਬਰਾਂਚ ਜਨਰਲ ਸਕੱਤਰ ਬੱਬਨਪਾਲ ਦੀ ਬਦਲੀ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਮੈਂਟੀਨੈਂਸ ਟੀਮ ਵਿੱਚੋਂ ਸਟੋਰ ਮੰਗਵਾਲ ਵਿਰੁੱਧ ਕਰ ਦਿੱਤੀ ਗਈ ਹੈ ਜੋ ਕਿ ਗੈਰਤਰਕ ਸੰਗਤ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਦੋ ਵਾਰ ਉਪ ਮੰਡਲ ਅਫ਼ਸਰ ਨਾਲ ਮੀਟਿੰਗ ਕਰਕੇ ਮਾਮਲਾ ਅੱਗੇ ਰੱਖਿਆ ਗਿਆ ਪਰ ਹਾਲੇ ਤੱਕ ਮਾਮਲਾ ਹੱਲ ਨਹੀਂ ਕੀਤਾ ਗਿਆ ਸਗੋਂ ਉਲਝਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਟੋਰ ਵਿਰੁੱਧ ਡਿਊਟੀ ਲਈ ਫੀਲਡ ਵਿਚ ਸੰਗਰੂਰ ਉਪ ਮੰਡਲਾਂ ਵਿੱਚ ਲੋੜੀਂਦੇ ਕਰਮਚਾਰੀ ਉਪਲਬਧ ਹੋਣ ਦੇ ਬਾਵਜੂਦ ਬ੍ਰਾਂਚ ਜਨਰਲ ਸਕੱਤਰ ਨੂੰ ਟਾਰਗੇਟ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪ ਮੰਡਲ ਅਫ਼ਸਰ ਵਲੋਂ ਬਰਾਂਚ ਜਨਰਲ ਸਕੱਤਰ ਦੀ ਬਦਲੀ ਦਾ ਮਾਮਲਾ ਯੂਨੀਅਨ ਦੀ ਸਮਝ ਮੁਤਾਬਕ ਹੱਲ ਨਾ ਕੀਤਾ ਗਿਆ ਤਾਂ 23 ਮਈ ਨੂੰ ਮੁੜ ਉਪ ਮੰਡਲ ਅਫ਼ਸਰ ਸੰਗਰੂਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਉਪ ਮੰਡਲ ਦਫ਼ਤਰ ਦੀ ਹੋਵੇਗੀ। ਰੋਸ ਧਰਨੇ ਨੂੰ ਯੂਨੀਅਨ ਆਗੂਆਂ ਸਮਸ਼ੇਰ ਸਿੰਘ ਬਡਰੁੱਖਾਂ, ਬਲਵਿੰਦਰ ਸਿੰਘ ਕਪਿਆਲ, ਬੂਟਾ ਸਿੰਘ ਖੇੜੀ, ਸੁਰਿੰਦਰ ਸਿੰਘ ਕਾਕੜਾ, ਬਲਕਾਰ ਸਿੰਘ, ਦਰਸ਼ਨ ਸਿੰਘ ਜਨਾਲ, ਭੂਰਾ ਸਿੰਘ ਚੱਠਾ, ਬਲਵਿੰਰ ਸਿੰਘ ਸੁਨਾਮ, ਰਾਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।