ਵਕੀਲ ਦਾ ਬਾਦਸ਼ਾਹ ਕਲੱਬ ਵੱਲੋਂ ਸਨਮਾਨ
06:43 AM Apr 16, 2025 IST
ਮਾਲੇਰਕੋਟਲਾ: ਡਾਕਟਰਾਂ ਅਤੇ ਬੁਨਿਆਦੀ ਸਿਹਤ ਢਾਂਚੇ ਦੀ ਘਾਟ ਕਾਰਨ ਇਲਾਜ ਲਈ ਖੱਜਲ ਖੁਆਰ ਹੋ ਰਹੇ ਆਮ ਲੋਕਾਂ ਲਈ ਆਪਣੀ ਪੱਧਰ ’ਤੇ ਫ਼ੈਸਲਾਕੁਨ ਕਾਨੂੰਨੀ ਲੜਦਿਆਂ ਸਿਵਲ ਹਸਪਤਾਲ ਮਾਲੇਰਕੋਟਲਾ ਨੂੰ ਜ਼ਿਲ੍ਹਾ ਹਸਪਤਾਲ ਅਤੇ 43 ਡਾਕਟਰਾਂ ਦੀ ਨਿਯੁਕਤੀ ਕਰਵਾਉਣ ਵਾਲੇ ਮਾਲੇਰਕੋਟਲਾ ਦੇ ਜੰਮਪਲ ਨੌਜਵਾਨ ਵਕੀਲ ਭੀਸ਼ਮ ਕਿੰਗਰ ਨੂੰ ਅੱਜ ਬਾਦਸ਼ਾਹ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਵਕੀਲ ਭੀਸ਼ਮ ਕਿੰਗਰ ਨੇ ਆਪਣੇ ਸਨਮਾਨ ਲਈ ਬਾਦਸ਼ਾਹ ਕਲੱਬ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement