ਲੋਕਾਂ ਨੂੰ ਸ਼ਰਤਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਪੰਚਾਇਤੀ ਦੁਕਾਨਾਂ ਦੀ ਬੋਲੀ ਰੱਦ
ਪੱਤਰ ਪ੍ਰੇਰਕ
ਸ਼ਹਿਣਾ, 2 ਅਪਰੈਲ
ਕਸਬਾ ਸ਼ਹਿਣਾ ਵਿੱਚ ਗ੍ਰਾਮ ਪੰਚਾਇਤ ਵੱਲੋਂ ਆਪਣੀਆਂ ਚਾਰ ਦੁਕਾਨਾਂ ਨੂੰ ਕਿਰਾਏ ਦੇਣ ਲਈ ਅੱਜ ਰੱਖੀ ਬੋਲੀ ਬਾਰੇ ਲੋਕਾਂ ਨੂੰ ਸ਼ਰਤਾਂ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਰੱਦ ਕੀਤੀ ਗਈ। ਪੰਚਾਇਤ ਘਰ ਸ਼ਹਿਣਾ ਵਿਖੇ ਅੱਜ 11 ਵਜੇ ਬੋਲੀ ਰੱਖੀ ਗਈ ਸੀ ਤੇ ਪੰਚਾਇਤ ਅਤੇ ਸਰਪੰਚ ਕਰਮਜੀਤ ਕੌਰ ਹਾਜ਼ਰ ਸਨ।
ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਬੋਲੀ ਤੋਂ ਪਹਿਲਾਂ ਇੱਕ ਲੱਖ ਰੁਪਏ ਦੀ ਸਕਿਊਰਿਟੀ ਵਾਲੀ ਗੱਲ ਕਿਉਂ ਨਹੀਂ ਪ੍ਰਚਾਰੀ ਗਈ। ਕਿਸੇ ਵੀ ਵਿਅਕਤੀ ਵੱਲੋਂ ਏਨੀ ਰਕਮ ਇਕਦਮ ਦੇਣੀ ਔਖੀ ਹੈ।
ਬੋਲੀ ਰੱਦ ਕਰਦਿਆਂ ਸਰਪੰਚ ਕਰਮਜੀਤ ਕੌਰ, ਸੈਕਟਰੀ ਨਿਰਭੈ ਸਿੰਘ ਨੇ ਦੱਸਿਆ ਕਿ ਹੁਣ ਬੋਲੀ 18 ਅਪਰੈਲ ਨੂੰ 11 ਵਜੇ ਹੋਵੇਗੀ। ਪ੍ਰਤੀ ਦੁਕਾਨ ਦੀ ਸਕਿਊਰਿਟੀ ਇੱਕ ਲੱਖ ਰੁਪਏ ਹੋਵੇਗੀ, ਜੋ ਮੁੜਨਯੋਗ ਹੋਵੇਗੀ। ਪੰਚਾਇਤ ਸਕਿਊਰਿਟੀ ਵਜੋਂ ਮਿਲੀ ਰਕਮ ਨੂੰ ਬੈਂਕ ’ਚ ਐੱਫਡੀ ਕਰਵਾ ਕੇ ਰੱਖੇਗੀ। ਦੁਕਾਨ ਦਾ ਕਿਰਾਇਆ ਪੰਚਾਇਤ ਦੀ ਆਮਦਨੀ ’ਚ ਜਾਵੇਗਾ। ਜਿਕਰਯੋਗ ਹੈ ਕਿ ਪੰਚਾਇਤ ਕੋਲ ਵਧੀਆਂ ਹਾਲਤ ਦੀਆਂ 4 ਦੁਕਾਨਾਂ ਹਨ। ਜਿੰਨਾਂ ਦੀ ਪਹਿਲੀ ਵਾਰੀ ਬੋਲੀ ਹੋਣੀ ਹੈ। ਇਸ ਮੌਕੇ ਡਾਕਟਰ ਅਨਿਲ ਗਰਗ, ਸੁਖਵਿੰਦਰ ਸਿੰਘ ਧਾਲੀਵਾਲ, ਨਾਜਮ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਬੇਅੰਤ ਸਿੰਘ, ਅਸ਼ਵਨੀ ਕੁਮਾਰ ਬਾਂਸਲ ਆਦਿ ਹਾਜ਼ਰ ਸਨ।