ਇਮੀਗ੍ਰੇਸ਼ਨ ਸਰਵਿਸਿਜ਼ ਦਾ ਲਾਇਸੈਂਸ ਰੱਦ
ਮਾਨਸਾ, 6 ਅਪਰੈਲ
ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਵੱਲੋਂ ਮੈ/ਸ ਸਟੈੱਪ 2 ਵਰਲਡ, ਇਮੀਗ੍ਰੇਸ਼ਨ ਸਰਵਿਸ ਨਿਊ ਕੋਰਟ ਰੋਡ, ਮਾਨਸਾ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਇਹ ਲਾਇਸੈਂਸ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਲਾਇਸੈਂਸ ਨੰਬਰ 95/ਆਰਮਜ਼ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਟੈਪ 2 ਵਰਲਡ, ਇਮੀਗ੍ਰੇਸ਼ਨ ਸਰਵਿਸ ਚਲਾ ਰਹੇ ਹਰਦੀਪ ਸਿੰਘ ਵੱਲੋਂ ਇਸ ਦਫ਼ਤਰ ਵਿੱਚ ਦਰਖ਼ਾਸਤ ਪੇਸ਼ ਕਰ ਕੇ ਬੇਨਤੀ ਕੀਤੀ ਗਈ ਸੀ ਕਿ ਉਸਨੂੰ ਬਾਕੀ ਹਿੱਸੇਦਾਰਾਂ ਵੱਲੋਂ ਪਾਵਰ ਆਫ਼ ਅਟਾਰਨੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਵਿਦਿਆਰਥੀ ਨਾ ਹੋਣ ਕਾਰਨ ਫਰਮ ਘਾਟੇ ਵਿੱਚ ਚੱਲ ਰਹੀ ਸੀ, ਜਿਸ ਕਾਰਨ ਜੁਲਾਈ 2024 ਤੋਂ ਉਨ੍ਹਾਂ ਦਾ ਸੈਂਟਰ ਬੰਦ ਪਿਆ ਹੈ। ਉਹ ਅੱਗੇ ਫਰਮ ਹੇਠ ਕੰਮ ਨਹੀਂ ਕਰ ਸਕਦੇ, ਜਿਸ ਲਈ ਉਨ੍ਹਾਂ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਐਕਟ/ਰੂਲਜ਼ ਮੁਤਾਬਕ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖ਼ਿਲਾਫ਼ ਕੋਈ ਵੀ ਸ਼ਿਕਾਇਤ ਲਈ ਭਰਪਾਈ ਕਰਨ ਦਾ ਹਰਦੀਪ ਸਿੰਘ ਖ਼ੁਦ ਜ਼ਿੰਮੇਵਾਰ ਹੋਵੇਗਾ।