ਬਿਜਲੀ ਸਪਲਾਈ ਠੱਪ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ
07:36 AM Apr 12, 2025 IST
ਪੱਤਰ ਪ੍ਰੇਰਕ
ਨਥਾਣਾ, 11 ਅਪਰੈਲ
ਬਿਜਲੀ ਸਪਲਾਈ ਬੰਦ ਰਹਿਣ ਕਾਰਨ ਇਥੇ ਆਮ ਲੋਕਾਂ ਨੂੰ ਦਿਨ ਭਰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਹਿਲਾਂ ਅੱਧੀ ਰਾਤ ਤੋ ਬੰਦ ਹੋਈ ਸਪਲਾਈ ਸਵੇਰ 8 ਵਜੇ ਬਹਾਲ ਹੋਈ ਅਤੇ ਫਿਰ ਦਸ ਵਜੇ ਬੰਦ ਹੋ ਕੇ ਸ਼ਾਮ ਚਾਰ ਵਜੇ ਬਿਜਲੀ ਆਈ। ਇਸ ਤਰ੍ਹਾਂ ਦਿਨ ਭਰ ਬਿਜਲੀ ਬੰਦ ਰਹਿਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਦੇ ਮੌਸਮ ਚ ਸੰਕਟ ਝੱਲਣਾ ਪਿਆ, ਉਥੇ ਛੋਟੇ ਅਤੇ ਦਰਮਿਆਨੇ ਵਰਗ ਦੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਿਆ। ਵਰਕਸ਼ਾਪਾਂ ਵਾਲੇ, ਮਕੈਨਿਕ ਅਤੇ ਹੋਰ ਕੰਮ ਕਾਜ ਵਾਲੇ ਲੋਕੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ।
Advertisement
Advertisement