ਲੈਪਟਾਪ, ਨਕਦੀ ਅਤੇ ਹੋਰ ਸਾਮਾਨ ਚੋਰੀ
04:34 AM Apr 25, 2025 IST
ਲੁਧਿਆਣਾ: ਸੀਐੱਮਸੀ ਹਸਪਤਾਲ ਦੇ ਹੋਸਟਲ ਦੇ ਦੋ ਕਮਰਿਆਂ ਦੇ ਤਾਲੇ ਤੋੜਕੇ ਅੰਦਰੋਂ ਲੈਪਟਾਪ, ਈ-ਪੈਡ ਅਤੇ ਨਕਦੀ ਚੋਰੀ ਕਰ ਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸੀਐੱਮਸੀ ਹਸਪਤਾਲ ਦੇ ਜੂਨੀਅਰ ਡਾਕਟਰਾਂ ਦੇ ਹੋਸਟਲ ਦੇ ਕਮਰਾ ਨੰਬਰ 3031 ਵਿੱਚ ਰਹਿੰਦਾ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਰੋਹਿਤ ਵਰਗਿਸ ਆਪਣੇ ਦੋਸਤ ਜੋਮੀ ਜੋਸਫ਼ ਆਪਣੇ ਕਮਰਿਆਂ ਨੂੰ ਤਾਲੇ ਲਗਾ ਕੇ ਕਲਾਸ ਲਗਾਉਣ ਲਈ ਚਲੇ ਗਏ ਸਨ। ਉਹ 3 ਵਜੇ ਦੇ ਕਰੀਬ ਵਾਪਸ ਆਏ ਤਾਂ ਉਸਦਾ ਲੈਪਟਾਪ ਸਮੇਤ ਚਾਰਜਰ, ਐਪਲ ਆਈ-ਪੈਡ ਸਮੇਤ ਚਾਰਜਰ ਅਤੇ 3 ਹਜ਼ਾਰ ਰੁਪਏ ਨਕਦ ਅਤੇ ਦੋਸਤ ਜੋਮੀ ਜੋਸਫ਼ ਦੇ ਕਮਰੇ ਵਿੱਚੋਂ ਇੱਕ ਲੈਪਟਾਪ ਡੈੱਲ ਸਮੇਤ ਚਾਰਜਰ ਅਤੇ ਇੱਕ ਟੈਬਲੈਟ ਸੈਮਸੰਗ ਵੀ ਗਾਇਬ ਸੀ ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।-ਨਿੱਜੀ ਪੱਤਰ ਪ੍ਰੇਰਕ
Advertisement
Advertisement