ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਬਣ ਸਕਦਾ ਹੈ ਖਿਡੌਣਿਆਂ ਦਾ ਕੇਂਦਰ

07:25 AM Feb 02, 2025 IST
featuredImage featuredImage
ਚੈਂਬਰ ਦੇ ਪ੍ਰਧਾਨ ਨੇ ਰੋਡ ਮੈਪ ਤਿਆਰ ਕਰਨ ਦੀ ਗੱਲ ਆਖੀਗਗਨਦੀਪ ਅਰੋੜਾ
Advertisement

ਲੁਧਿਆਣਾ, 1 ਫਰਵਰੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਸੰਸਦ ਵਿੱਤੀ ਸਾਲ ਦਾ ਸਾਲਾਨਾ ਆਮ ਬਜਟ ਪੇਸ਼ ਕਰਦੇ ਹੋਏ ਭਾਰਤ ਨੂੰ ਦੁਨੀਆ ਦਾ ਨਵਾਂ ਖਿਡੌਣਾ ਕੇਂਦਰ ਬਣਾਉਣ ਦਾ ਐਲਾਨ ਕੀਤਾ। ਇਸ ਤੋਂ ਤੁਰੰਤ ਬਾਅਦ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਨੇ ਐਲਾਨ ਕੀਤਾ ਕਿ ਉਹ ਜਲਦ ਹੀ ਲੁਧਿਆਣਾ ਵਿੱਚ ਨਵੇਂ ਖਿਡੌਣਿਆਂ ਦਾ ਕਲਸਟਰ ਸਥਾਪਤ ਕਰੇਗੀ। ਇਸ ਤਰ੍ਹਾ ਹੌਜ਼ਰੀ ਅਤੇ ਸਾਈਕਲਾਂ ਸਨਅਤਾਂ ਵਿੱਚ ਵੱਡਾ ਨਾਮ ਕਮਾਉਣ ਵਾਲਾ ਲੁਧਿਆਣਾ ਸ਼ਹਿਰ ਹੁਣ ਖਿਡੌਣਿਆਂ ਲਈ ਵੀ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਸਥਾਪਤ ਕਰੇਗਾ। ਸੀਆਈਸੀਯੂ ਪ੍ਰਧਾਨ ਉਪਕਾਰ ਆਹੁਦਾ ਨੇ ਕਿਹਾ ਕਿ ਇਸ ਲਈ ਪੂਰਾ ਰੋਡ ਮੈਪ ਤਿਆਰ ਹੈ ਅਤੇ ਆਈਆਈਟੀ ਰੋਪੜ ਨਾਲ ਵੀ ਇੱਕ ਸਮਝੌਤਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਸਰਕਾਰ ਨਾਲ ਪ੍ਰਸਤਾਵ ’ਤੇ ਵਿਚਾਰ-ਵਟਾਂਦਰਾ ਕਰਕੇ ਇਸ ਪ੍ਰਾਜੈਕਟ ਨੂੰ ਅੱਗੇ ਵਧਾਇਆ ਜਾਵੇਗਾ।

Advertisement

ਬਜਟ ਵਿੱਚ ਕੇਂਦਰ ਸਰਕਾਰ ਨੇ ਦੇਸ਼ ਨੂੰ ਇੱਕ ਗਲੋਬਲ ਖਿਡੌਣਾ ਹੱਬ ਬਣਾ ਕੇ ਉੱਚ ਗੁਣਵੱਤਾ ਵਾਲੇ, ਵਿਲੱਖਣ ਅਤੇ ਵਾਤਾਵਰਣ ਅਨੁਕੂਲ ਖਿਡੌਣੇ ਬਣਾਉਣ ਦੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਕੜਿਆਂ ਅਨੁਸਾਰ ਭਾਰਤ ਵਿੱਚ ਖਿਡੌਣਿਆਂ ਦੇ ਬਾਜ਼ਾਰ ਸਾਲ 2023 ਵਿੱਚ 1.7 ਬਿਲੀਅਨ ਡਾਲਰ ਸੀ, ਜੋ 2024 ਵਿੱਚ ਵਧ ਕੇ 2.14 ਬਿਲੀਅਨ ਡਾਲਰ ਹੋ ਗਿਆ ਅਤੇ 2025 ਵਿੱਚ 2.40 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ 2034 ਤੱਕ ਇਹ ਸੱਤ ਅਰਬ ਡਾਲਰ ਨੂੰ ਪਾਰ ਕਰ ਜਾਵੇਗਾ। ਦੇਸ਼ ਵਿੱਚ ਸਿਰਫ਼ 25 ਪ੍ਰਤੀਸ਼ਤ ਖਿਡੌਣੇ ਸਵਦੇਸ਼ੀ ਹਨ ਅਤੇ 75 ਪ੍ਰਤੀਸ਼ਤ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 70 ਫ਼ੀਸਦ ਸਿਰਫ਼ ਚੀਨ ਤੋਂ ਆਉਂਦੇ ਹਨ।

ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿੱਚ ਖਿਡੌਣਿਆਂ ਦੇ ਉਤਪਾਦਨ ’ਤੇ ਧਿਆਨ ਕੇਂਦਰਿਤ ਕੀਤਾ ਹੈ, ਤਾਂ ਜੋ ਆਯਾਤ ਨੂੰ ਘਟਾਇਆ ਜਾ ਸਕੇ। ਇਹ ਉਦਯੋਗ ਚੀਨ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ। ਇਸ ਨਾਲ ਜਿੱਥੇ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ, ਉੱਥੇ ਹੀ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਮੇਕ ਇਨ ਇੰਡੀਆ ਦੇ ਤਹਿਤ ਇੱਥੋਂ ਦੇ ਸਨਅਤਕਾਰ ਹੁਣ ਘਰੇਲੂ ਅਤੇ ਵਿਦੇਸ਼ੀ ਖਿਡੌਣਿਆਂ ਦੇ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਦਾ ਪ੍ਰਦਰਸ਼ਨ ਕਰਨਗੇ।

ਕੈਪਸ਼ਨ:

 

Advertisement