ਲੁਟੇਰਿਆਂ ਨੇ ਡਿਲਿਵਰੀ ਬੁਆਏ ਕੋਲੋਂ ਪਾਰਸਲ ਖੋਹੇ
05:49 AM Apr 30, 2025 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 29 ਅਪਰੈਲ
ਜ਼ਿਲ੍ਹਾ ਸਿਰਸਾ ਦੇ ਪਿੰਡ ਚਾਹਰਵਾਲਾ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇੱਕ ਕੁਰੀਅਰ ਡਿਲਿਵਰੀ ਬੁਆਏ ਕੋਲੋਂ 6 ਪਾਰਸਲ ਖੋਹ ਲਏ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਚੌਪਟਾ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਪਿੰਡ ਚਕਰਾਈਆਂ ਦੇ ਰਹਿਣ ਵਾਲੇ ਜੀਤ ਸਿੰਘ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਸਿਰਸਾ ਸਥਿਤ ਇੱਕ ਕੁਰੀਅਰ ਪ੍ਰਾਈਵੇਟ ਕੰਪਨੀ ਵਿੱਚ ਡਿਲਿਵਰੀ ਦਾ ਕੰਮ ਕਰ ਰਿਹਾ ਹੈ। ਕੱਲ੍ਹ ਉਸ ਨੇ ਕੰਪਨੀ ਦੇ ਦਫ਼ਤਰ ਤੋਂ ਪਾਰਸਲ ਲਏ। ਇਸ ਤੋਂ ਬਾਅਦ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡਾਂ ਵਿੱਚ ਪਾਰਸਲ ਪਹੁੰਚਾਉਂਦਾ ਹੋਇਆ ਪਿੰਡ ਚਾਹਰਵਾਲਾ ਪਹੁੰਚਿਆ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਸ ਕੋਲ ਆਏ ਅਤੇ 6 ਪਾਰਸਲ ਖੋਹ ਕੇ ਭੱਜ ਗਏ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Advertisement
Advertisement