ਲੜਕੀ ਤੋਂ ਐਕਟਿਵਾ ਤੇ ਮੋਬਾਈਲ ਖੋਹਿਆ
05:34 AM May 02, 2025 IST
ਤਰਨ ਤਾਰਨ: ਝਬਾਲ ਰੋਡ ’ਤੇ ਕੁਸ਼ਟ ਆਸ਼ਰਮ ਨੇੜਿਓਂ ਬੁੱਧਵਾਰ ਨੂੰ ਦੋ ਲੁਟੇਰਿਆਂ ਐਕਟਿਵਾ ’ਤੇ ਜਾ ਰਹੀ ਲੜਕੀ ਤੋਂ ਮੋਬਾਈਲ, ਐਕਟਿਵਾ ਤੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਪੀੜਤ ਲੜਕੀ ਹਰਪ੍ਰੀਤ ਕੌਰ ਬਟਾਲਾ ਰੋਡ, ਅੰਮ੍ਰਿਤਸਰ ਆਪਣੀ ਐਕਟਿਵਾ ’ਤੇ ਪਲਾਸੌਰ ਖੁਰਦ ਜਾ ਰਹੀ ਸੀ| ਕੁਸ਼ਟ ਆਸ਼ਰਮ ਨੇੜੇ ਲੁਟੇਰਿਆਂ ਨੇ ਸੜਕ ਪਾਰ ਕਰਨ ਦੇ ਬਹਾਨੇ ਹਰਪ੍ਰੀਤ ਕੌਰ ਤੋਂ ਉਸ ਦਾ ਮੋਬਾਈਲ ਖੋਹ ਲਿਆ| ਉਸ ਨੇ ਜਿਵੇਂ ਹੀ ਆਪਣੀ ਐਕਟਿਵਾ ਹੌਲੀ ਕੀਤੀ ਤਾਂ ਲੁਟੇਰਿਆਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਐਕਟਿਵਾ ਵੀ ਖੋਹ ਲਈ| ਉਸ ਦੀ ਐਕਟਿਵਾ ਵਿੱਚ 20,000 ਰੁਪਏ, ਉਸ ਦਾ ਤੇ ਉਸ ਦੀ ਮਾਤਾ ਦਾ ਡਰਾਈਵਿੰਗ ਲਾਇਸੈਂਸ ਆਦਿ ਦਸਤਾਵੇਜ਼ ਸਨ| ਹਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਦੇ ਏ ਐੱਸ ਆਈ ਅਮਰਜੀਤ ਸਿੰਘ ਨੇ ਬੀਐੱਨਐੱਸ ਦੀ ਦਫ਼ਾ 304 ਅਧੀਨ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ
Advertisement
Advertisement