ਲਖਬੀਰ ਸਿੰਘ ਨੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਪੱਤਰ ਪ੍ਰੇਰਕ
ਜੰਡਿਆਲਾ ਮੰਜਕੀ, 13 ਅਪਰੈਲ
ਆਮ ਆਦਮੀ ਪਾਰਟੀ ਨੂਰਮਹਿਲ ਦੇ ਬਲਾਕ ਪ੍ਰਧਾਨ ਲਖਵੀਰ ਸਿੰਘ ਸ਼ੀਰ ਉੱਪਲ ਨੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਅਤੇ ਰਾਜਵਿੰਦਰ ਕੌਰ ਥਿਆੜਾ, ਹਲਕਾ ਇੰਚਾਰਜ ਜਲੰਧਰ ਛਾਉਣੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਦੀ ਮੌਜੂਦਗੀ ਵਿਚ ਅਹੁਦਾ ਸੰਭਾਲਣ ਮੌਕੇ ਚੇਅਰਮੈਨ ਲਖਵੀਰ ਸਿੰਘ ਉੱਪਲ ਸ਼ੀਰ ਨੇ ਕਿਹਾ ਕਿ ਉਨ੍ਹਾਂ ਨੂੰ ਸੰਭਾਲੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੈਕਟਰੀ ਯੋਗੇਸ਼ ਸਿੰਘ, ਸੁਰਿੰਦਰ ਕੁਮਾਰ ਪਾਸੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮੁਕੇਸ਼ ਭਾਰਦਵਾਜ, ਨਰਿੰਦਰ ਕੁਮਾਰ, ਸੁਨੀਲ ਕੁਮਾਰ, ਕਾਲਾ ਤਕਿਆਰ, ਦਰਸ਼ਨ ਸਿੰਘ ਟਾਹਲੀ, ਦਵਿੰਦਰ ਕੁਮਾਰ ਸੰਧੂ, ਗੁਰਨਾਮ ਸਿੰਘ ਬਿਲਗਾ ਪ੍ਰਧਾਨ ਨਗਰ ਪੰਚਾਇਤ ਬਿਲਗਾ, ਮਨਜੀਤ ਸਿੰਘ ਕੰਧੋਲਾ, ਅਜੀਤ ਸਿੱਧਮ ਦੋਵੇਂ ਬਲਾਕ ਪ੍ਰਧਾਨ, ਹਨੀ ਆਦੇਕਾਲੀ ਸਰਪੰਚ, ਨਰਿੰਦਰ ਕੌਰ, ਜੰਗ ਬਹਾਦਰ ਕੋਹਲੀ ਕੌਂਸਲਰ, ਰਾਜਾ ਮਿਸ਼ਰ ਕੌਂਸਲਰ, ਬਲਵੰਤ ਸਿੰਘ ਉੱਪਲ, ਮੁਨੀਸ਼ ਕੁਮਾਰ, ਬਲਜਿੰਦਰ ਸਿੰਘ ਸਰਪੰਚ ਪਿੰਡ ਰਾਮਪੁਰ, ਨਿੱਕਾ ਸ਼ਮਸਾਬਾਦ, ਡੀਐੱਸਪੀ ਸੁੱਖਪਾਲ ਸਿੰਘ ਤੇ ਥਾਣਾ ਮੁਖੀ ਕਿਸ਼ਨ ਗੋਪਾਲ ਨੂਰਮਹਿਲ ਆਦਿ ਹਾਜ਼ਰ ਸਨ।