ਨਾਜਾਇਜ਼ ਅਸਲੇ ਸਮੇਤ ਕਾਬੂ
06:53 AM Apr 21, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 20 ਅਪਰੈਲ
ਸਥਾਨਕ ਥਾਣਾ ਸਦਰ ਦੇ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਸ਼ਨਿਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕੌਮੀ ਸ਼ਾਹ ਮਾਰਗ ’ਤੇ ਗਸ਼ਤ ਕਰਦਿਆਂ ਕਾਰ ਸਵਾਰ ਤੋਂ 32 ਰੌਂਦ ਬਰਾਮਦ ਕੀਤੇ| ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਦੀਪ ਸਿੰਘ ਲਵਲੀ ਵਾਸੀ ਘੜਿਆਲਾ (ਪੱਟੀ) ਨੂੰ ਕਲੇਰ ਮੋੜ ਤੋਂ ਕਾਬੂ ਕੀਤਾ ਗਿਆ ਹੈ| ਉਹ ਪੁਲੀਸ ਪਾਰਟੀ ਨੂੰ ਬਰਾਮਦ ਹੋਏ ਅਸਲੇ ਦਾ ਲਾਈਸੈਂਸ ਪੇਸ਼ ਨਹੀਂ ਕਰ ਸਕਿਆ ਅਤੇ ਉਲਟਾ ਪੁਲੀਸ ਪਾਰਟੀ ਨਾਲ ਬਹਿਸ ਕਰਨ ਲੱਗਾ ਅਤੇ ਪੁਲੀਸ ਪਾਰਟੀ ਨਾਲ ਧੱਕਾ ਮੁੱਕੀ ਹੋ ਗਿਆ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 132, 221 ਅਤੇ ਅਸਲਾ ਐਕਟ ਦੀ ਦਫ਼ਾ 25, 27, 54, 59 ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਉਸ ਦੀ ਕਾਰ ਕਬਜ਼ੇ ਵਿੱਚ ਕਰ ਲਈ|
Advertisement
Advertisement