ਲਾਪਤਾ ਮਜ਼ਦੂਰ ਦੀ ਲਾਸ਼ ਤਲਾਬ ’ਚੋਂ ਮਿਲੀ
07:39 AM May 03, 2025 IST
ਪੱਤਰ ਪ੍ਰੇਰਕ
ਜਲੰਧਰ, 2 ਮਈ
ਲਾਪਤਾ ਪਰਵਾਸੀ ਮਜ਼ਦੂਰ ਦੀ ਲਾਸ਼ ਆਦਮਪੁਰ ਦੇ ਪਿੰਡ ਸਿਕੰਦਰਪੁਰ ਦੇ ਤਲਾਬ ’ਚੋਂ ਮਿਲੀ। ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਤਲਾਬ ’ਚੋਂ ਬਾਹਰ ਕੱਢਿਆ। ਅਲਾਵਲਪੁਰ ਚੌਕੀ ਇੰਚਾਰਜ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੋਮਲ ਪ੍ਰਸਾਦ ਪੁੱਤਰ ਖਮੀਰ , ਹਾਲ ਨਿਵਾਸੀ ਚਰਨਜੀਤ ਸਿੰਘ ਦੀ ਹਵੇਲੀ ਸਿਕੰਦਰਪੁਰ, ਲਗਪਗ 10 ਸਾਲਾਂ ਤੋਂ ਪਰਿਵਾਰ ਨਾਲ ਹਵੇਲੀ ’ਚ ਰਹਿ ਰਿਹਾ ਸੀ ਤੇ ਮਜ਼ਦੂਰੀ ਕਰਦਾ ਸੀ। ਉਹ ਇਕ ਹਫ਼ਤੇ ਤੋਂ ਲਾਪਤਾ ਸੀ। ਪਰਿਵਾਰ ਨੇ ਅਲਾਵਲਪੁਰ ਥਾਣੇ ’ਚ ਗੁਮਸ਼ੁਦਗੀ ਦੀ ਸੂਚਨਾ ਦਿੱਤੀ ਸੀ। ਚੌਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵਕੀਲ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਭੇਜ ਦਿੱਤਾ ਹੈ।
Advertisement
Advertisement