ਮਜਲਿਸ ਖੁਦਾਮੁਲ ਅਹਿਮਦੀਆ ਵੱਲੋਂ ਅੱਖਾਂ ਦਾ ਜਾਂਚ ਕੈਂਪ
06:46 AM Apr 21, 2025 IST
ਕਾਦੀਆਂ: ਮਜਲਿਸ ਖੁਦਾਮੁਲ ਅਹਿਮਦੀਆ ਭਾਰਤ ਅਹਿਮਦੀਆ ਵੱਲੋਂ ਸਥਾਨਕ ਨੂਰ ਹਸਪਤਾਲ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਦੋ ਸੌ ਤੋਂ ਵੱਧ ਅੱਖਾਂ ਦੇ ਮਰੀਜ਼ਾਂ ਨੇ ਲਾਭ ਉਠਾਇਆ। ਇਸ ਸਬੰਧੀ ਜਮਾਤ-ਏ-ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਪੁੱਜੇ। ਅੱਜ ਮਾਹਿਰ ਡਾਕਟਰਾਂ ਦੀ ਟੀਮ ਨੇ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ। ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਸਰਜਰੀ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ। ਇਸ ਮੌਕੇ ਡਾ. ਤਾਰਿਕ ਅਹਿਮਦ ਐੱਸਐੱਮਓ, ਡਾ. ਇਮਰਾਨ, ਵਹੀਦ ਅਹਿਮਦ ਨਾਸਿਰ, ਡਾ. ਨਿਸ਼ਾਨ ਅਹਿਮਦ ਪ੍ਰਸ਼ਾਸਕ, ਅਤਾਉਲਾ ਮੋਮੀਨ ਸਕੱਤਰ ਸਦਰ ਅੰਜੁਮਨ ਅਹਿਮਦੀਆ ਤੇ ਕਾਮਰੇਡ ਗੁਰਮੀਤ ਸਿੰਘ ਹਾਜ਼ਰ ਸਨ| -ਪੱਤਰ ਪ੍ਰੇਰਕ
Advertisement
Advertisement
Advertisement