ਰੋਟੀ ਬੈਂਕ ਦੇ ਨਵੇਂ ਭਵਨ ਦਾ ਉਦਘਾਟਨ
04:34 AM Mar 31, 2025 IST
ਪੱਤਰ ਪ੍ਰੇਰਕ
ਟੋਹਾਣਾ, 30 ਮਾਰਚ
ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਇਥੋਂ ਦੀ ਸਮਾਜ ਸੇਵੀ ਸੰਸਥਾ ਸ੍ਰੀਕ੍ਰਿਸ਼ਨ ਰੋਟੀ ਬੈਂਕ ਚੈਰੀਟੇਬਲ ਟਰੱਸਟ ਟੋਹਾਣਾ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਇਸ ਦੌਰਾਨ ਰੋਟੀ ਬੈਂਕ ਨੂੰ 11 ਲੱਖ ਸੰਸਦੀ ਕੋੋਸ਼ ਵਿੱਚੋਂ ਦੇਣ ਦਾ ਐਲਾਨ ਕੀਤਾ। ਟਰੱਸਟ ਦੀਆਂ ਬਾਕੀ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਵੀ ਭਰੋਸਾ ਦਿੱਤਾ। ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਨੂੰ ਸੁਣਨ ਮਗਰੋਂ ਭਵਨ ਦਾ ਉਦਘਾਟਨ ਕੀਤਾ। ਬਰਾਲਾ ਨੇ ਕਿਹਾ ਕਿ ਟਰੱਸਟ ਗ਼ਰੀਬਾਂ ਨੂੰ ਰੋਟੀ ਦਾਲ ਤੋਂ ਇਲਾਵਾ ਲੋੜਵੰਦ ਸਮਾਜ ਦੀ ਮਦਦ ਲਈ ਚੌਵੀ ਘੰਟੇ ਤਿਆਰ ਰਹਿੰਦਾ ਹੈ। ਸ੍ਰੀ ਬਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਆਤਮ ਨਿਰਭਰ ਵੱਲ ਕਦਮ ਪੁੱਟ ਰਿਹਾ ਹੈ। ਇਸ ਮੌਕੇ ਭਾਜਪਾ ਵਰਕਰਾਂ ਤੇ ਵਪਾਰੀਆਂ ਨੇ ਬਰਾਲਾ ਦਾ ਭਰਵਾਂ ਸਵਾਗਤ ਕੀਤਾ।
Advertisement
Advertisement