ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

04:34 AM Apr 07, 2025 IST
ਮਾਨਸਾ ’ਚ ਕੱਢੀ ਗਈ ਸ਼ੋਭਾ ਯਾਤਰਾ ’ਚ ਭਾਗ ਲੈਂਦੇ ਹੋਏ ਵਿਧਾਇਕ ਵਿਜੈ ਸਿੰਗਲਾ ਤੇ ਹੋਰ ਪਤਵੰਤੇ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ

Advertisement

ਮਾਨਸਾ, 6 ਅਪਰੈਲ
ਸ੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲਕਸ਼ਮੀ ਨਾਰਾਇਣ ਮੰਦਰ ਨੂੰ ਰੰਗ ਬਿਰੰਗੀਆਂ ਲੜੀਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਇਸ ਦੌਰਾਨ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਨੇ ਦੱਸਿਆ ਕਿ ਸ੍ਰੀ ਰਾਮ ਨੌਮੀ ਵਾਲੇ ਦਿਨ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਕੰਜਕ ਪੂਜਨ ਕੀਤਾ ਗਿਆ। ਇਸ ਉਪਰੰਤ ਸ਼ਹਿਰ ਦੇ ਬੱਸ ਅੱਡਾ ਠੀਕਰੀਵਾਲਾ ਚੌਕ ਤੋਂ ਸ਼ੋਭਾ ਯਾਤਰਾ ਆਰੰਭ ਕੀਤੀ ਗਈ, ਜਿਸ ਨੂੰ ਰਵਾਨਾ ਕਰਨ ਸਮੇਂ ਜੋਤੀ ਪ੍ਰਚੰਡ ਕਰਨ ਦੀ ਰਸਮ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਬਾਬਾ ਅੰਮ੍ਰਿਤ ਮੁਨੀ ਨੇ ਨਿਭਾਈ। ਭਗਵਾਨ ਸ੍ਰੀ ਰਾਮ ਜੀ ਨੂੰ ਤਿਲਕ ਅਤੇ ਮਾਲਾ ਅਰਪਨ ਦੀ ਸੇਵਾ ਵਿਧਾਇਕ ਡਾ. ਵਿਜੇ ਕੁਮਾਰ ਸਿੰਗਲਾ ਨੇ ਨਿਭਾਈ ਅਤੇ ਸ਼ੋਭਾ ਯਾਤਰਾ ਨੂੰ ਝੰਡੀ ਦਿਖਾਉਣ ਦੀ ਰਸਮ ਸ਼ਹਿਰ ਦੇਸਮਾਜ ਸੇਵੀ ਪ੍ਰੇਮ ਕੁਮਾਰ ਅਰੋੜਾ ਵੱਲੋਂ ਕੀਤੀ ਗਈ। ਇਸ ਮੌਕੇ ਰਾਜ ਕੁਮਾਰ ਜਿੰਦਲ, ਐਡਵੋਕੇਟ ਗੁਰਦਾਸ ਸਿੰਘ ਮਾਨ,ਐਡਵੋਕੇਟ ਵਿਜੇ ਕੁਮਾਰ ਭਦੌੜ, ਸੂਰਜ ਕੁਮਾਰ ਛਾਬੜਾ, ਡਾ. ਜਨਕ ਰਾਜ ਸਿੰਗਲਾ ਅਤੇ ਸੁਨੀਲ ਕੁਮਾਰ ਨੀਨੂ ਕਾਰਜਕਾਰੀ ਪ੍ਰਧਾਨ ਨਗਰ ਕੌਸਲ, ਮਾਨਸਾ ਨੇ ਪਹੁੰਚ ਕੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ।

ਵਿਵੇਕ ਆਸ਼ਰਮ ਜਲਾਲ ਵਿੱਚ ਰਾਮ ਨੌਮੀ ਮਨਾਈ
ਭਗਤਾ ਭਾਈ: ਵਿਵੇਕ ਆਸ਼ਰਮ ਪਿੰਡ ਜਲਾਲ ਵਿੱਚ ਸੁਆਮੀ ਬ੍ਰਹਮ ਮੁਨੀ ਅਤੇ ਬਾਬਾ ਗੰਗਾ ਰਾਮ ਦੇ ਉਪਰਾਲੇ ਸਦਕਾ ਰਾਮ ਨੌਮੀ ਦਾ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਸੁਆਮੀ ਬ੍ਰਹਮ ਮੁਨੀ ਅਤੇ ਸੰਤ ਅਨੰਤਾ ਨੰਦ ਆਚਾਰੀਆ ਨੇ ਭਗਵਾਨ ਸ੍ਰੀ ਰਾਮ ਚੰਦਰ ਦੇ ਜੀਵਨ ਬਾਰੇ ਚਾਨਣਾ ਪਾਇਆ। ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਨੇ ਪਹੁੰਚੀਆਂ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਬਾਬਾ ਲਾਲ ਦਾਸ ਨੇ ਚਲਾਈ।‌ ਇਸ ਮੌਕੇ ਨਿਹਾਲ ਦਾਸ, ਹਾਕਮ ਦਾਸ ਦੋਦਾ, ਨਾਥ ਜੀ ਪੱਤੋਂ, ਮੰਦਰ ਦਾਸ, ਸੰਤ ਰੋਟੀ ਰਾਮ ਗਾਗਾ ਲਹਿਰਾ, ਮੇਵਾ ਦਾਸ ਰਾਜਸਥਾਨ, ਸਾਧੂ ਰਾਮ ਖਾਈ, ਸੁਖਦੇਵ ਮੁਨੀ ਕਲਿਆਣ, ਭਜਨ ਦਾਸ ਧੂਰਕੋਟ, ਸਰਬਾ ਨੰਦ ਹਰਿਦੁਆਰ, ਪਰਮਾਨੰਦ ਬਠਿੰਡਾ, ਕਰਤਾਰ ਦਾਸ ਚੰਦਬਾਜਾ, ਕਿਰਪਾਲ ਦਾਸ ਜੈਤੋ, ਰਹਿਮਤ ਦਾਸ ਗੰਗਾ ਅਤੇ ਮੋਹਨਦਾਸ ਬਰਗਾੜੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement