ਰਜਿਸਟਰੀ ਬਦਲੇ ਇਕ ਲੱਖ ਰਿਸ਼ਵਤ ਲੈਂਦਾ ਅਰਜ਼ੀ ਨਵੀਸ ਕਾਬੂ
05:12 AM Apr 05, 2025 IST
ਪੱਤਰ ਪ੍ਰੇਰਕ
ਟੋਹਾਣਾ, 4 ਅਪਰੈਲ
ਇਥੇ ਹਰਿਆਣਾ ਐਂਟੀ ਕੁਰਪਸ਼ਨ ਬਿਊਰੋ ਦੀ ਟੀਮ ਨੇ ਸਕੱਤਰੇਤ ਗੋਹਾਣਾ ਦੇ ਅਰਜ਼ੀ ਨਵੀਸ ਰਾਜੀਵ ਕੁਮਾਰ ਨੂੰ ਇਕ ਪਲਾਟ ਦੀ ਰਜਿਸਟਰੀ ਕਰਾਉਣ ਬਦਲੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਮੁਲਜ਼ਮ ਮੁਤਾਬਕ ਉਸ ਨੇ ਇਹ ਪੈਸੇ ਤਹਿਸੀਲਦਾਰ ਵਾਸਤੇ ਲਏ ਸਨ। ਬੁਲਾਰੇ ਨੇ ਦੱਸਿਆ ਕਿ ਪਿੰਡ ਖੰਦਰਾਈ ਦੇ 667 ਵਰਗ ਗਜ਼ ਪਲਾਟ ਦੇ ਖ਼ਰੀਦਦਾਰ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਪਲਾਟ ਦੀ ਰਜਿਸਟਰੀ ਕਰਨ ਬਦਲੇ ਉਸ ਤੋਂ ਇਕ ਲੱਖ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਰਿਸ਼ਵਤ ਲੈਣ ਦੀ ਸ਼ਿਕਾਇਤ ਹਰਿਆਣਾ ਐਂਟੀ ਕੁਰਪਸ਼ਨ ਬਿਊਰੋ ਨੂੰ ਕੀਤੀ ਤਾਂ ਬਿਊਰੋ ਦੀ ਟੀਮ ਨੇ ਪੂੁਰਾ ਜਾਲ ਵਿਛਾ ਕੇ ਅਰਜ਼ੀ ਨਵੀਸ ਰਾਜੀਵ ਮਲਹੋਤਰਾ ਉਰਫ਼ ਜਸ਼ਪਾਲ ਮਲਹੋਤਰਾ ਨੂੰ ਇਕ ਲੱਖ ਰੁਪਏ ਲੈਂਦੇ ਗ੍ਰਿਫਤਾਰ ਕਰ ਲਿਆ।
Advertisement
Advertisement