ਕੈਂਪ ਦੌਰਾਨ 79 ਯੂਨਿਟ ਖੂਨਦਾਨ
ਪੱਤਰ ਪ੍ਰੇਰਕ
ਨਰਾਇਣਗੜ੍ਹ, 8 ਅਪਰੈਲ
ਨਾਰਾਇਣਗੜ੍ਹ ਵਿੱਚ ਬਾਰ ਐਸੋਸੀਏਸ਼ਨ ਅਤੇ ਸਵਾਮੀ ਵਿਵੇਕਾਨੰਦ ਉਤਥਾਨ ਸਮਿਤੀ ਵੱਲੋਂ ਸਾਂਝੇ ਤੌਰ ‘ਤੇ ਕੋਰਟ ਕੰਪਲੈਕਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਜਸਬੀਰ ਸੈਣੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ। ਜਿੱਥੇ ਖੂਨਦਾਨ ਕਰਨ ਨਾਲ ਸਾਨੂੰ ਪੁੰਨ ਮਿਲਦਾ ਹੈ, ਉੱਥੇ ਹੀ ਲੋੜ ਪੈਣ ‘ਤੇ ਇਹ ਖੂਨ ਕਿਸੇ ਦੀ ਜਾਨ ਵੀ ਬਚਾ ਸਕਦਾ ਹੈ। ਕੈਂਪ ਵਿੱਚ ਸ੍ਰੀ ਬਾਲਾ ਜੀ ਬਲੱਡ ਬੈਂਕ, ਅੰਬਾਲਾ ਛਾਉਣੀ ਦੇ ਡਾਕਟਰਾਂ ਦੀ ਟੀਮ ਦੁਆਰਾ 79 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਵੰਡੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਸੁਮਿਤ ਪ੍ਰਕਾਸ਼, ਦਵਿੰਦਰ ਸਿੰਘ ਗਿੱਲ, ਕੁਲਦੀਪ ਸੈਣੀ, ਸੁਰਿੰਦਰ ਸੈਣੀ, ਧਰਮਪਾਲ ਸੈਣੀ, ਵਿਕਾਸ ਸ਼ਰਮਾ, ਮੁਨੀਸ਼ ਰਾਣਾ, ਸਾਬਕਾ ਪ੍ਰਧਾਨ ਪੰਕਜ ਬਿੰਦਲ, ਗੌਰਵ ਗੋਇਲ, ਸੰਦੀਪ ਕੁਮਾਰ, ਯਸ਼ਵੀਰ ਚੌਹਾਨ, ਸਾਹਿਲ ਪਾਲ, ਅਵਤਾਰ ਸਿੰਘ, ਅਕਸ਼ਿਤਾ ਸ਼ਰਮਾ, ਨੀਰਜ ਸ਼ਰਮਾ ਸਣੇ ਹੋਰ ਕਮੇਟੀ ਮੈਂਬਰ ਤੇ ਵਕੀਲ ਹਾਜ਼ਰ ਸਨ।