ਮੈਡੀਕਲ ਸਟੋਰਾਂ ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖਤੀ
03:44 AM May 03, 2025 IST
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 2 ਮਈ
ਸਿਟੀ ਥਾਣਾ ਪੁਲੀਸ ਟੀਮਾਂ ਨੇ ਲੰਘੀ ਸ਼ਾਮ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਦਾ ਨਿਰੀਖਣ ਕੀਤਾ ਤੇ ਪੁਲੀਸ ਮੁਲਾਜ਼ਮ ਨੇ ਵਿਸ਼ੇਸ਼ ਟੀਮਾਂ ਨਾਲ ਜਾ ਕੇ ਸ਼ਹਿਰ ਦੇ ਦਰਜਨਾਂ ਮੈਡੀਕਲ ਸੰਚਾਲਕਾਂ ਨੂੰ ਨੋਟਿਸ ਦੇ ਕੇ ਮੈਡੀਕਲ ਨਸ਼ਾ ਨਾ ਵੇਚਣ ਦੇ ਆਦੇਸ਼ ਦਿੱਤੇ। ਪੁਲੀਸ ਨੇ ਮੁੱਖ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਪ੍ਰਤੀ ਵੀ ਸਖ਼ਤੀ ਦਿਖਾਈ। ਸਿਟੀ ਪੁਲੀਸ ਦੇ ਕਾਰਜਕਾਰੀ ਥਾਣਾ ਇੰਚਾਰਜ ਕੰਵਰਪਾਲ ਸਿੰਘ ਦੀ ਅਗਵਾਈ ਵਿਚ ਪੁਲੀਸ ਟੀਮਾਂ ਨੇ ਸ਼ਹਿਰ ਦੇ ਬੁਢਲਾਡਾ ਰੋਡ, ਪਾਲਿਕਾ ਬਾਜ਼ਾਰ, ਨਵਾਂ ਬੱਸ ਸਟੈਂਡ ਦੇ ਸਾਹਮਣੇ ਆਦਿ ਥਾਵਾਂ ’ਤੇ ਸਥਿਤ ਮੈਡੀਕਲ ਦੀਆਂ ਦੁਕਾਨਾਂ ਤੇ ਜਾ ਕੇ ਨੋਟਿਸ ਦਿੰਦੇ ਹੋਏ ਕਿਹਾ ਕਿ ਕੁਆਲੀਫਾਈਡ ਡਾਕਟਰਾਂ ਦੀ ਪਰਚੀ ਅਤੇ ਪੂਰੇ ਰਿਕਾਰਡ ਦੇ ਬਿਨਾਂ ਨਸ਼ੇ ਦੀ ਦਵਾਈ ਵੇਚਣਾ ਜੁਰਮ ਹੈ, ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ।
Advertisement
Advertisement